ਮੇਰੀ ਡਾਇਰੀ ਦੇ ਪੰਨੇ – ਅੱਜ 30 ਅਪਰੈਲ ਹੈ, ਬਾਪੂ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ ਜਨਮ ਦਿਨ।

0
1729

-ਨਿੰਦਰ ਘੁਗਿਆਣਵੀ

2014 ਦਸੰਬਰ ਦੇ ਅੰਤਲੇ ਦਿਨੀਂ ਬਾਪੂ ਜੱਸੋਵਾਲ ਨੇ ਦੁਨਿਆਵੀ ਮੇਲੇ ਛੱਡੇ ਤੇ ਸੁਰਗੀਂ ਜਾ ਸੱਭਿਆਚਾਰਕ ਮੇਲੇ ਲਾਏ!
ਦਯਾਨੰਦ ਹਸਪਤਾਲ ਦੇ ਇਨਟੈਨਸਿਵ ਕੇਅਰ ਯੂਨਿਟ ਚ ਵੀ ਹਰਭਜਨ ਮਾਨ ਤੋਂ ਹੀਰ ਸੁਣਦਾ ਰਿਹਾ। ਬੋਲਣ ਜੋਗਾ ਨਹੀਂ, ਪਰ ਨਾਲ ਨਾਲ ਵਜਦ ਚ ਆ ਕੇ ਹੁੰਗਾਰੇ ਭਰ ਰਿਹਾ ਸੀ। ਪਰਗਟ ਸਿੰਘ ਗਰੇਵਾਲ, ਕ ਕ ਬਾਵਾ, ਨਿਰਮਲ ਜੌੜਾ, ਜਸਮੇਰ ਢੱਟ ਤੇ ਗੁਰਭਜਨ ਗਿੱਲ ਦੇ ਅੰਗ ਸੰਗ ਸੀ ਜੱਸੋਵਾਲ ਜੀ ਦਾ ਨਿੱਕਾ ਵੀਰ ਇੰਦਰਜੀਤ ਤੇ ਕੈਨੇਡਾ ਵੱਸਦਾ ਪੁੱਤਰ ਜਸਵਿੰਦਰ। ਸਾਰੇ ਨਮ ਨੇਤਰ ਸਨ। ਸੂਰਜ ਡੁੱਬ ਰਿਹਾ ਸੀ।
ਪਰ ਹੁਣ ਦੁਖ ਸੁਖ ਦੇ ਦਿਨ ਚਲ ਰਹੇ ਨੇ, ਬਾਪੂ ਜੱਸੋਵਾਲ ਦੀਆਂ ਆਖੀਆਂ ਗੱਲਾਂ ਰਹਿ-ਰਹਿ ਕੇ ਚੇਤੇ ਆਉਂਦੀਆਂ ਨੇ। ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਵਿਚ ਪਤਾ ਲਗਦੈ।
ਬਾਪੂ ਜੱਸੋਵਾਲ ਆਖਿਆ ਕਰਦਾ ਸੀ ਕਿ ਬਥੇਰਾ ਦੇਖ ਲਿਆ ਦੁਨੀਆਂ ਦਾ ਮੇਲਾ
ਤੁਰ ਫਿਰ ਕੇ, ਹੁਣ ਸ਼ਾਂਤ ਚਿੱਤ ਹੋਣਾ ਐਂ।
ਉਹ ਇਹ ਵੀ ਕਹਿੰਦਾ ਸੀ-
ਜੰਮਦਾ ਕੋਈ ਸੀ, ਨੱਚਦਾ ਮੈਂ ਸਾਂ।
ਮਰਦਾ ਕੋਈ ਸੀ, ਪਿਟਦਾ ਮੈਂ ਸਾਂ।
ਬਥੇਰਾ ਨੱਚ ਲਿਆ, ਪਿੱਟ ਲਿਆ।
ਜਦੋਂ ਆਵਦੀ ਵਾਰੀ ਆਉਂਦੀ ਆ
ਪਤਾ ਉਦੋਂ ਲਗਦਾ ਐ।”
ਬਾਪੂ ਜਸੋਵਾਲ ਦੀ ਆਖੀ ਸੱਚਾਈ
ਹੁਣ ਮੈਨੂੰ ਆਪਣੇ ਆਪ ਉਤੇ ਢੁਕਦੀ ਲੱਗੀ, ਫਰਵਰੀ ਮਹੀਨੇ।
ਮੈਂ ਦਿਲੋਂ ਕਰਦਾਂ,
ਜੀਹਦਾ ਵੀ ਕਰਦਾਂ,
ਪਰ ਵੇਖ ਲਏ ਬੰਦੇ, ਖਾਲੀ ਲਿਫਾਫਿਆਂ ਵਰਗੇ।
ਬਾਪੂ ਬੜਾ ਚੇਤੇ ਆਇਆ।
ਬਾਪੂ ਜੱਸੋਵਾਲ ਜਿੱਦਣ ਦਾ ਤੁਰਿਆ,
ਸਾਡਾ ਤਾਂ ਲੁੱਧੇਆਣਾ ਉੱਜੜ ਗਿਐ। ਜਦ ਲੰਘਦਾ ਹਾਂ ਲੁਧਿਆਣਿਓਂ,
ਤਾਂ ਆਰਤੀ ਚੌਕ ਓਪਰਾ ਓਪਰਾ ਲਗਦੈ। ਗੁਰਦੇਵ ਨਗਰ ਪਰੇ ਮੂੰਹ ਭੁੰਆ ਲੈਂਦਾ ਹੈ।
ਗਾਇਕ ਵੀਰ ਰਵਿੰਦਰ ਗਰੇਵਾਲ ਦੇ ਘਰ ਤਿੰਨ ਚਾਰ ਵਾਰੀ ਰਾਤਾਂ ਕੱਟ ਲਈਆਂ ਉਹਦੇ ਜੋਰ ਪਾਉਣ ‘ਤੇ।
ਰਵਿੰਦਰ ਤੇ ਮੈਂ ਜਦ ਵੀ ਮਿਲਦੇ ਆਂ,
ਬਾਪੂ ਜੱਸੋਵਾਲ ਦੇ ਘਰ ਮੂਹਰਦੀ ਲੰਘਦੇ ਆਂ।
ਬਾਪੂ ਦੀਆਂ ਬਾਤਾਂ ਪਾਉਂਦਾ ਆਂ।
ਅੱਖਾਂ ਭਰਦੇ ਆਂ।
ਬਾਪੂ ਕਿਹਾ ਕਰਦਾ ਸੀ ਕਿ ਪੁੱਤੋ ਇਕੱਠੇ ਰਿਹੋ,
ਏਕਤਾ ਰੱਖਿਓ ਮੇਰੇ ਪੁਰਾਣੇ ਚੇਲਿਓ!
ਕਦੇ-ਕਦੇ ਗੁਰਭਜਨ ਗਿੱਲ ਕੋਲ ਗੇੜਾ ਮਾਰ ਆਇਆ ਕਰਿਓ। ਟੁੱਟਿਉ ਨਾ ਕਦੇ।
(ਲੰਬੇਲੇਖ ‘ਚੋਂ ਕੁਛ ਹਿੱਸਾ)