ਬਟਾਲਾ| ਅੰਮ੍ਰਿਤਸਰ ਰੋਡ ਉਤੇ ਸੰਦੀਪ ਵਾਲੀ ਗਲੀ ਵਿਚ ਬਰਤਨ ਬਣਾਉਣ ਵਾਲੀ ਫੈਕਟਰੀ ਅਮਿਤ ਹੋਮ ਫੈਕਟਰੀ ਵਿਚ ਦਰਦਨਾਕ ਹਾਦਸੇ ਵਾਪਰਿਆ ਹੈ। ਇਥੇ ਮਸ਼ੀਨ ਦੀ ਬੈਲਟ ਵਿਚ ਵਾਲ਼ ਫਸਣ ਨਾਲ 25 ਸਾਲਾਾ ਪ੍ਰਵਾਸੀ ਮਹਿਲਾ ਅਨੁਸ਼ਕਾ ਦੀ ਮੌਤ ਹੋ ਗਈ। ਮ੍ਰਿਤਕਾ ਇਕ ਬੱਚੀ ਦੀ ਮਾਂ ਸੀ।
ਮ੍ਰਿਤਕ ਪ੍ਰਵਾਸੀ ਮਹਿਲਾ ਦੇ ਪਿਤਾ ਅਤੇ ਮਾਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੇਟੀ ਵਿਆਹੀ ਹੋਈ ਸੀ ਪਰ ਪਤੀ ਛੱਡ ਕੇ ਜਾ ਚੁੱਕਿਆ ਸੀ ਤੇ ਉਨ੍ਹਾਂ ਦੀ ਬੇਟੀ ਬਟਾਲਾ ‘ਚ ਅਮਿਤ ਹੋਮ ਐਂਪਲਾਈਸੈਂਸ ਨਾਮ ਦੀ ਭਾਂਡੇ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦੀ ਸੀ, ਜਿਥੇ ਪਤਾ ਨਹੀਂ ਕੀ ਹੋਇਆ ਕੇ ਉਨ੍ਹਾਂ ਦੀ ਬੇਟੀ ਦੀ ਮਸ਼ੀਨ ‘ਚ ਆਉਣ ਕਾਰਨ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਮ੍ਰਿਤਕਾ ਦੀ ਛੋਟੀ ਬੇਟੀ ਹੈ, ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਓਧਰ ਫੈਕਟਰੀ ਮਾਲਿਕ ਅਮਿਤ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਕੰਮ ਕਰਦੇ ਸਮੇਂ ਉਕਤ ਮਹਿਲਾ ਦੇ ਵਾਲ਼ ਮਸ਼ੀਨ ‘ਚ ਫਸਣ ਕਾਰਨ ਇਹ ਘਟਨਾ ਵਾਪਰੀ, ਜਿਸਦੇ ਵਿਚ ਮਹਿਲਾ ਦੀ ਮੌਤ ਹੋ ਗਈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।