ਜਲੰਧਰ ‘ਚ ਬੈਂਕਾਂ ਦੇ ਸਮੇਂ ‘ਚ ਬਦਲਾਅ, ਸਵੇਰੇ 8 ਤੋਂ 1 ਵਜ੍ਹੇ ਤੱਕ ਖੁਲਣਗੇ ਬੈਂਕ

    0
    582

    ਜਲੰਧਰ. ਡੀਸੀ ਵੀਕੇ ਸ਼ਰਮਾ ਵਲੋਂ ਜਲੰਧਰ ਵਿੱਚ ਬੈਂਕਾਂ ਦਾ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਡੀਸੀ ਦੁਆਰਾ ਕੱਲ੍ਹ ਤੋਂ ਜਲੰਧਰ ਜ਼ਿਲ੍ਹੇ ਵਿੱਚ ਬੈਂਕਾਂ ਦੀਆਂ ਸੇਵਾਵਾਂ ਸਵੇਰੇ 8:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਰਹੇਗੀ। ਜਿਸ ਵਿਚ ਨਕਦੀ ਦੇ ਲੈਣ-ਦੇਣ ਦਾ ਸਮਾਂ 8.00 ਤੋਂ 12.00 ਵਜੇ ਤੱਕ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਏਟੀਐਮ ਵਿਚੋਂ ਨਕਦੀ ਦੇ ਲੈਣ-ਦੇਣ ਦਾ ਸਮਾਂ ਸਵੇਰੇ 8.00 ਤੋਂ 05.00 ਵਜ੍ਹੇ ਤੱਕ ਦਾ ਹੋਵੇਗਾ, ਪਰ ਏਟੀਐਮ ਨੂੰ 24 ਘੰਟੇ ਖੁੱਲਾ ਰੱਖਣ ਦੀ ਹਦਾਇਤ ਜ਼ਾਰੀ ਕੀਤੀ ਗਈ ਹੈ।