ਜਲੰਧਰ ‘ਚ ਹੁਣ ਤੱਕ 6 ਪਾਜ਼ੀਟਿਵ ਮਾਮਲੇ, ਪੜ੍ਹੋ ਕਿਨ੍ਹਾਂ ਇਲਾਕਿਆਂ ‘ਚ ਪਹੁੰਚਿਆ ਕੋਰੋਨਾ

    0
    1433

    ਜਲੰਧਰ. ਕੋਰੋਨਾ ਦੇ ਮਾਮਲੇ ਲਗਾਤਾਰ ਜਲੰਧਰ ਵਿੱਚ ਵੱਧਦੇ ਜਾ ਰਹੇ ਹਨ। ਪਹਿਲਾਂ ਸਵੇਰੇ 2 ਪਾਜ਼ੀਟਿਵ ਮਾਮਲੇ ਕਿਲ੍ਹੇ ਮੁਹੱਲੇ ਤੇ ਸ਼ਾਹਕੋਟ ਤੇ ਆਏ ਸਨ। ਹੁਣੇ ਹੁਣੇ ਮਿਲੀ ਜਾਣਕਾਰੀ ਮੁਤਾਬਿਕ 4 ਹੋਰ ਮਰੀਜਾਂ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਮਰੀਜ਼ ਪਹਿਲਾਂ ਤੋਂ ਹੀ ਜਿਹਰੇ ਕੋਰੋਨਾ ਪਾਜ਼ੀਟਿਵ ਮਰੀਜ ਸਨ, ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਹੀ ਹਨ। ਇਹ 4 ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਸ਼ਹਿਰ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 31 ਹੋ ਗਈ ਹੈ।

    ਇਹਨਾਂ ਵਿਚੋਂ 1 ਮਰੀਜ਼ ਸ਼ਾਹਕੋਟ, ਬਸਤੀ ਸ਼ੇਖ ਦੇ 59 ਸਾਲ ਦੇ ਵਿਅਕਤੀ, ਪੁਰਾਣੀ ਸਬਜ਼ੀ ਮੰਡੀ ਦੀ 42 ਸਾਲ ਦੀ ਮਹਿਲਾ ਅਤੇ ਰਾਜਾ ਗਾਰਡਨ ਦੀ 32 ਸਾਲ ਦੀ ਮਹਿਲਾ ਸ਼ਾਮਲ ਹੈ। ਕੁਲ ਮਿਲਾ ਕੇ ਅੱਜ 6 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 2 ਕੇਸ ਸ਼ਾਹਕੋਟ ਤੋਂ ਬਾਕੀ 4 ਕੇਸ ਜਲੰਧਰ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆਏ ਹਨ।

    ਘਰ ਵਿੱਚ ਰਹੋਗੇ ਤਾਂ ਹੀ ਸੇਫ ਰਹੋਗੇ

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।