ਪਠਾਨਕੋਟ | ਕਰੀਬ 2 ਹਫ਼ਤੇ ਪਹਿਲਾਂ ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਏ ਆਰਮੀ ਹੈਲੀਕਾਪਟਰ ਦੇ 2 ਪਾਇਲਟਾਂ ‘ਚੋਂ ਇੱਕ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਦੂਜੇ ਪਾਇਲਟ ਦੀ ਲਾਸ਼ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹੈ।
ਇੱਕ ਸੂਤਰ ਨੇ ਕਿਹਾ, “ਲੈਫਟੀਨੈਂਟ ਕਰਨਲ ਏਐੱਸ ਬਾਠ ਦੀ ਮ੍ਰਿਤਕ ਦੇਹ 75.9 ਮੀਟਰ ਦੀ ਡੂੰਘਾਈ ਤੋਂ ਸ਼ਾਮ 6:19 ਵਜੇ ਰਣਜੀਤ ਸਾਗਰ ਝੀਲ ਤੋਂ ਬਰਾਮਦ ਹੋਈ। ਦੂਜੇ ਪਾਇਲਟ ਦੀ ਲਾਸ਼ ਨੂੰ ਬਰਾਮਦ ਕਰਨ ਦੇ ਯਤਨ ਜਾਰੀ ਹਨ।”
ਦੱਸ ਦੇਈਏ ਕਿ ਆਰਮੀ ਏਵੀਏਸ਼ਨ ਵਿੰਗ ਨਾਲ ਸਬੰਧਤ ਰੁਦਰ ਹੈਲੀਕਾਪਟਰ 3 ਅਗਸਤ ਨੂੰ ਉਸ ਸਮੇਂ ਝੀਲ ਵਿੱਚ ਡਿੱਗ ਗਿਆ ਸੀ, ਜਦੋਂ ਇਹ ਸਿਖਲਾਈ ਦੇ ਰਿਹਾ ਸੀ।
ਬਹੁ-ਏਜੰਸੀਆਂ ਦੀ ਟੀਮ ਖੋਜ ਅਤੇ ਬਚਾਅ ਕਾਰਜ ਕਰ ਰਹੀ ਸੀ। ਇਸ ਨੇ ਹੈਲੀਕਾਪਟਰ ਦਾ ਮਲਬਾ ਅਤੇ ਕੁਝ ਪਾਇਲਟ ਉਪਕਰਨ ਪਹਿਲਾਂ ਹੀ ਬਰਾਮਦ ਕਰ ਲਏ ਹਨ। ਹੈਲੀਕਾਪਟਰ ਫੌਜ ਦੇ ਪਠਾਨਕੋਟ ਸਥਿਤ ਏਵੀਏਸ਼ਨ ਸਕੁਐਡਰਨ ਦਾ ਸੀ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)