ਅੰਮ੍ਰਿਤਪਾਲ ਦੀ ਸਰਕਾਰ ਨੂੰ ਮੁੜ ਚੇਤਾਵਨੀ : ਸਾਥੀਆਂ ਦੇ ਅਸਲਾ ਲਾਇਸੈਂਸ ਰੱਦ ਹੋਣ ‘ਤੇ ਕਿਹਾ- ਸਿੱਖਾਂ ਨੇ ਸਾਰੀ ਉਮਰ ਨਿਹੱਥੇ ਨੀਂ ਰਹਿਣਾ

0
703

ਅੰਮ੍ਰਿਤਸਰ| ਵਾਰਿਸ ਪੰਜਾਬ ਦੇ ਦੇ ਜੱਥੇਦਾਰ ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਅੰਮਿ੍ਤਪਾਲ ਸਿੰਘ ਸੋਮਵਾਰ ਨੂੰ ਬਾਬਾ ਫੂਲਾ ਸਿੰਘ ਅਕਾਲੀ ਦੇ 200 ਸਾਲਾ ਸ਼ਹੀਦੀ ਪੁਰਬ ਮੌਕੇ ਕਰਵਾਏ ਪ੍ਰੋਗਰਾਮ ‘ਚ ਅੰਮਿ੍ਤਸਰ ਪੁੱਜੇ ਸਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਉਹੀ ਸ਼ਬਦ ਦੁਹਰਾਏ ਜੋ ਉਹ ਅਜਨਾਲਾ ਹਿੰਸਾ ਤੋਂ ਪਹਿਲਾਂ ਦੁਹਰਾਉਂਦੇ ਰਹੇ ਸਨ।

ਅੰਮ੍ਰਿਤਸਰ ਪੁੱਜੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਬਾਬਾ ਫੂਲਾ ਸਿੰਘ ਅਕਾਲੀ ਦੇ 200 ਸਾਲਾ ਸ਼ਹੀਦੀ ਪੁਰਬ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਮੱਥਾ ਟੇਕਣ ਆਏ ਸਨ। ਇੱਥੇ ਸਾਰੀਆਂ ਜਥੇਬੰਦੀਆਂ ਨੂੰ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਨੂੰ ਜਦੋਂ ਉਸ ਦੇ ਸਾਥੀਆਂ ਦੇ ਅਸਲਾ ਲਾਇਸੈਂਸ ਰੱਦ ਕਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ।

ਸਰਕਾਰ ਸਿੱਖਾਂ ਨੂੰ ਨਿਹੱਥੇ ਨਹੀਂ ਰੱਖ ਸਕਦੀ

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਕਦੇ ਵੀ ਸਰਕਾਰੀ ਹੁਕਮ ਨਹੀਂ ਮੰਨਦਾ। ਪੰਥ ਤੋਂ ਪੁੱਛ ਕੇ ਮੌਕੇ ‘ਤੇ ਹੀ ਫੈਸਲਾ ਲਿਆ ਜਾਵੇਗਾ। ਭਜਦਿਆਂ ਨੂੰ ਵਾਹਣ ਇਕੋ ਜੇ ਹੁੰਦੇ ਨੇ…. ਜੇਕਰ ਉਨ੍ਹਾਂ (ਸਰਕਾਰ) ਨੇ ਇਹ ਫੈਸਲਾ ਕਰ ਲਿਆ ਹੈ ਕਿ ਸਿੱਖਾਂ ਨੂੰ ਨਿਹੱਥੇ ਕਰਨਾ ਹੈ ਤਾਂ ਸਿੱਖਾਂ ਨੇ ਵੀ ਸਾਰੀ ਉਮਰ ਨਿਹੱਥੇ ਨਹੀਂ ਰਹਿਣਾ।

ਅਜਨਾਲਾ ਨੇ ਹਿੰਸਾ ਤੋਂ ਪਹਿਲਾਂ ਵੀ ਇਹੀ ਸ਼ਬਦ ਕਹੇ ਸਨ

ਅੰਮ੍ਰਿਤਪਾਲ ਸਿੰਘ ਦੀ ਇਹ ਪਹਿਲੀ ਧਮਕੀ ਨਹੀਂ ਹੈ। ਅੰਮ੍ਰਿਤਸਰ ‘ਚ ਅਜਨਾਲਾ ਹਿੰਸਾ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ। ਫਿਰ ਵੀ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਨੂੰ ਘਟਨਾ ਵਾਲੇ ਦਿਨ ਤੱਕ ਦਾ ਸਮਾਂ ਦਿੱਤਾ ਸੀ ਅਤੇ ਕਿਹਾ ਸੀ-ਭਜਦਿਆਂ ਨੂੰ ਵਾਹਣ ਇਕੋ ਜਿਹੇ ਹੁੰਦੇ ਨੇ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਨੂੰ ਘਟਨਾ ਵਾਲੇ ਦਿਨ ਸਵੇਰੇ 11 ਵਜੇ ਦਾ ਸਮਾਂ ਦਿੱਤਾ ਸੀ।