ਫ਼ਿਰੋਜ਼ਪੁਰ ‘ਚ ਇਕ ਹੋਰ ਤਸਕਰ ਦੀ 17 ਲੱਖ ਦੀ ਜਾਇਦਾਦ ਜ਼ਬਤ : ਨਸ਼ਾ ਵੇਚ-ਵੇਚ ਕੇ ਬਣਾ ਲਈ ਸੀ ਕੋਠੀ

0
1279

ਫਿਰੋਜ਼ਪੁਰ, 17 ਅਕਤੂਬਰ | ਇਥੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਫਿਰੋਜ਼ਪੁਰ ਵਿਚ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਹ ਤਸਕਰ ਪੂਰਨ ਸਿੰਘ ਵਾਸੀ ਪਿੰਡ ਲੱਖਾ ਸਿੰਘ ਹੈ, ਜਿਸ ਦਾ 1,410 ਵਰਗ ਫੁੱਟ ਦਾ ਮਕਾਨ ਜ਼ਬਤ ਕੀਤਾ ਗਿਆ ਹੈ। ਇਸ ਘਰ ਦੀ ਕੀਮਤ 17 ਲੱਖ ਰੁਪਏ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਫ਼ਿਰੋਜ਼ਪੁਰ ਵਿਚ ਕੁੱਲ 11 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ NDPS ਐਕਟ 1985 ਤਹਿਤ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 4 ਕਰੋੜ 30 ਲੱਖ 31 ਹਜ਼ਾਰ 713 ਰੁਪਏ ਬਣਦੀ ਹੈ। ਜ਼ਿਲ੍ਹੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਲ 19 ਨਸ਼ਾ ਤਸਕਰਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਨੇ ਨਸ਼ਾ ਤਸਕਰੀ ਕਰਕੇ ਜਾਇਦਾਦਾਂ ਬਣਾਈਆਂ ਹਨ। ਜਿਨ੍ਹਾਂ ’ਤੇ ਜ਼ਬਤ ਜਾਂ ਫਰੀਜ਼ ਕਰਨ ਦੇ ਨੋਟਿਸ ਚਿਪਕਾਏ ਗਏ ਹਨ।