ਫੋਕਲ ਪੁਆਇੰਟ ਚੌਕੀ ‘ਚ ਪੁਲਿਸ ਵਾਲੇ ਬਿਨਾਂ ਸੋਸ਼ਲ ਡਿਸਟੈਂਸਿੰਗ ਮਨਾ ਰਹੇ ਸੀ ਜਨਮਦਿਨ, 1 ਏਐਸਆਈ ਸਸਪੈਂਡ, 10 ਲੋਕਾਂ ‘ਤੇ ਪਰਚਾ

0
445

ਜਲੰਧਰ . ਜ਼ਿਲ੍ਹੇ ਦੇ ਥਾਣਾ ਅੱਠ ਨੰਬਰ ਦੀ ਚੌਕੀ ਫੋਕਲ ਪੁਆਇੰਟ ਏਰਿਆ ਵਿਚ ਬਿਨਾਂ ਸੋਸ਼ਲ ਡਿਸਟੈਸਿੰਗ ਦਾ ਪਾਲਣ ਕਰਦੇ ਹੋਏ ਏਐਸਆਈ ਭੁਪਿੰਦਰ ਸਿੰਘ ਵਾਸੀ ਸਾਈਪੁਰ ਨੂੰ ਸੈਂਸਪੈਡ ਕਰ ਦਿੱਤਾ ਗਿਆ ਹੈ ਤੇ ਹੋਰ ਪੁਲਿਸ ਮੁਲਾਜ਼ਮਾਂ ਸਮੇਤ 10 ਲੋਕਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਫੋਟੋਆਂ ਵਿਚ ਕੁਝ ਲੋਕ ਤੇ ਚੌਕੀ ਦੇ ਕੁਝ ਮੁਲਾਜ਼ਮਾਂ ਜਨਮਦਿਨ ਮਨਾ ਰਹੇ ਸੀ। ਜਦੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਕੋਲ ਪਹੁੰਚਿਆ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਤੇ ਚੌਕੀ ਇੰਚਾਰਜ ਸਮੇਤ 10 ਲੋਕਾਂ ਤੇ ਪਰਚਾ ਦਰਜ ਕਰ ਲਿਆ ਹੈ।