ਅੰਮ੍ਰਿਤਸਰ : ਨੌਜਵਾਨ ਹੋਇਆ ਆਨਾਲਾਈਨ ਠੱਗੀ ਦਾ ਸ਼ਿਕਾਰ,OLX ਐਪ ਤੋਂ ਖਰੀਦਿਆ ਮੋਬਾਇਲ ਨਿਕਲਿਆ ਚੋਰੀ ਦਾ

0
1103

ਅੰਮ੍ਰਿਤਸਰ। ਲੋਕ ਠੱਗੀ ਦੀ ਸ਼ਿਕਾਰ ਹੁੰਦੇ ਹਨ, ਇਹ ਮਾਮਲੇ ਤਾਂ ਅਕਸਰ ਚਰਚਾ ਵਿਚ ਆਉਂਦੇ ਰਹਿੰਦੇ ਹਨ ਪਰ ਇਕ ਹੈਰਾਨ ਕਰਨ ਵਾਲਾ ਮਾਮਲਾ ਅੰਮ੍ਰਤਸਰ ਤੋਂ ਸਾਹਮਣੇ ਆਇਆ ਹੈ।

ਇਕ ਨੌਜਵਾਨ ਦੇ ਨਾਲ OLX ਵਿਚ ਧੋਖਾ ਹੋਇਆ ਹੈ। ਉਂਕਾਰ ਸਿੰਘ ਵਲੋਂ 8500 ਰੁਪਏ ਦਾ ਫੋਨ ਓਐਲਐਕਸ ਉਤੇ  ਆਪਣੀ ਬੇਟੀ ਲਈ ਖਰੀਦਿਆ ਸੀ। ਪਰ ਉਸਦੇ ਪੈਰਾਂ ਥੱਲੋਂ ਜ਼ਮੀਨ ਉਸ ਸਮੇਂ ਨਿਕਲ ਗਈ ਜਦੋਂ ਉਸਨੂੰ ਬਠਿੰਡਾ ਪੁਲਿਸ ਦਾ ਫੋਨ ਆਇਆ ਕਿ ਇਹ ਫੋਨ ਚੋਰੀ ਦਾ ਹੈ।

ਫਿਰ ਕੀ ਸੀ, ਪੁਲਿਸ ਵਾਲਿਆਂ ਨੇ ਕਿਹਾ ਕਿ ਜਲਦ ਤੋਂ ਜਲਦ ਥਾਣੇ ਪਹੁੰਚੋ। ਜਿਸਦੇ ਬਾਅਦ ਉਂਕਾਰ ਸਿੰਘ ਹੈਰਾਨ ਹੋ ਗਿਆ ਤੇ ਉਸੇ ਸਮੇਂ ਉਸਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ। ਜਿਕਰਯੋਗ ਹੈ ਕਿ ਉਕਤ ਨੌਜਵਾਨ ਇਕ ਢਾਬੇ ਉਤੇ ਕੰਮ ਕਰਦਾ ਹੈ।