ਅਮ੍ਰਿੰਤਸਰ : ਔਰਤ ਨੇ ਲਿਵ-ਇਨ ਰਿਲੇਸ਼ਨ ਤੋਂ ਬਾਅਦ ਸ਼ਰੀਰਕ ਸ਼ੋਸ਼ਣ ਦੇ ਲਾਏ ਇਲਜਾਮ

0
1533

ਅਮ੍ਰਿੰਤਸਰ . ਵੇਰਕਾ ਵਿਚ ਇਕ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕਰਕੇ ਉਸਦਾ ਕਈ ਵਾਰ ਸ਼ਰੀਰਕ ਸ਼ੋਸ਼ਣ ਕੀਤਾ। ਉਸ ਨੇ ਮੁਲਜ਼ਮ ਕੁਲਵਿੰਦਰ ਸਿੰਘ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਕੁਲਵਿੰਦਰ ਸਿੰਘ ਮੇਰੇ ਨਾਲ ਕਾਫੀ ਲੰਬੇ ਸਮੇਂ ਤੋਂ ਲਿਵ-ਇਨ-ਰਿਲੇਸ਼ਨ ਵਿਚ ਰਹਿ ਰਿਹਾ ਸੀ ਤੇ ਵਿਆਹ ਕਰਵਾਉਣ ਦੇ ਲਾਰੇ ਲਾਈ ਜਾ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਮੈਂ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦਰਖਾਸਤਾਂ ਦੇ ਚੁੱਕੀ ਹਾਂ ਪਰ ਪੁਲਿਸ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕਰ ਰਹੇ।

ਭਾਰਤੀ ਵਾਲਮੀਕਿ ਆਦਿਧਰਮ ਸਮਾਜ ਦੇ ਪੰਜਾਬ ਪ੍ਰਧਾਨ ਪ੍ਰਦੀਪ ਗੱਬਰ ਨੇ ਕਿਹਾ ਕਿ ਜੇਕਰ ਇਸ ਲੜਕੀ ਨੂੰ ਇਨਸਾਫ ਨਾ ਮਿਲਿਆ ਤਾਂ ਵਾਲਮੀਕਿ ਆਦਿਧਰਮ ਸਮਾਜ ਸੜਕਾਂ ਉੱਤੇ ਉਤਰਨ ਤੋਂ ਗੁਰੇਜ ਨਹੀਂ ਕਰੇਗਾ।

ਦੂਜੇ ਪਾਸੇ ਮੁਲਜ਼ਮ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਮੇਰੇ ਉੱਤੇ ਝੂਠੇ ਦੋਸ਼ ਲਾ ਰਹੇ ਹਨ ਕਿਉਂਕਿ ਲੜਕੀ ਦੇ ਜੀਜੇ ਨੇ ਮੇਰੇ ਕੋਲੋਂ 1 ਲੱਖ 80 ਹਜਾਰ ਰੁਪਏ ਉਧਾਰ ਲਏ ਸਨ। ਹੁਣ ਉਹ ਪੈਸੇ ਮੋੜਨ ਵਿਚ ਅਸਮਰਥ ਹੋਣ ਕਰਕੇ ਅਜਿਹਾ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਉਸ ਖਿਲਾਫ ਸਾਜਿਸ਼ਾਂ ਰਚ ਰਹੇ ਹਨ ਉਸ ਨੇ ਕਿਹਾ ਕਿ ਮੈਂ ਕਦੇ ਉਸ ਦਾ ਸਰੀਰਕ ਸ਼ੋਸ਼ਣ ਨਹੀਂ ਕੀਤਾ। ਕੁਲਵਿੰਦਰ ਸਿੰਘ ਨੇ ਕਿਹਾ ਕਿ ਉਕਤ ਵੇਰਕਾ ਵਾਸੀ ਲੜਕੀ ਵਿਆਹੀ ਹੋਈ ਹੈ, ਜਿਸ ਦੇ ਸਾਰੇ ਸਬੂਤ ਮੈਂ ਪੁਲਿਸ ਨੂੰ ਦੇ ਚੁੱਕਾ ਹਾਂ। ਪੁਲਿਸ ਸਬੂਤਾਂ ਦੇ ਆਧਾਰ ਉੱਤੇ ਜਾਂਚ ਕਰ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।