ਅੰਮ੍ਰਿਤਸਰ : 11ਵੀਂ ਦਾ ਵਿਦਿਆਰਥੀ ਮੋਟਰਸਾਈਕਲ ਚੋਰੀ ਕਰਦਾ ਲੋਕਾਂ ਨੇ ਕੀਤਾ ਕਾਬੂ, ਨਸ਼ੇ ਖਾਤਰ ਬਣਿਆ ਚੋਰ

0
421

ਅੰਮ੍ਰਿਤਸਰ | ਸੋਮਵਾਰ ਰਾਤ ਨੂੰ ਲੋਕਾਂ ਨੇ ਮੋਟਰਸਾਈਕਲ ਚੋਰ ਨੂੰ ਫੜ ਕੇ ਕੁੱਟਿਆ, ਜਦਕਿ ਉਸ ਦਾ ਇੱਕ ਸਾਥੀ ਭੱਜਣ ‘ਚ ਕਾਮਯਾਬ ਹੋ ਗਿਆ। ਫੜੇ ਗਏ ਮੁਲਜ਼ਮ ਨੇ ਖੁਦ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ। ਫਿਲਹਾਲ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਹੋਰ ਸਾਥੀਆਂ ਦਾ ਪਤਾ ਲਗਾ ਰਹੀ ਹੈ।

ਘਟਨਾ ਅੰਮ੍ਰਿਤਸਰ ਦੇ ਭਗਤਾਂਵਾਲਾ ਦੀ ਹੈ। ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਹ ਇਸ ਸਮੇਂ 11ਵੀਂ ਜਮਾਤ ‘ਚ ਪੜ੍ਹਦਾ ਹੈ ਅਤੇ ਪਹੂਵਿੰਡ ਦਾ ਰਹਿਣ ਵਾਲਾ ਹੈ। ਉਹ ਨਸ਼ਾ ਨਹੀਂ ਵੇਚਦਾ ਪਰ ਸਵੇਰੇ-ਸਵੇਰੇ ਗੋਲੀਆਂ ਦੀ ਫੁਆਇਲ ਬਣਾ ਕੇ ਪੀਂਦਾ ਹੈ। ਇਥੇ ਉਹ ਆਪ ਨਹੀਂ ਆਇਆ, ਉਸ ਦਾ ਹੋਰ ਸਾਥੀ ਉਸ ਨੂੰ ਨਾਲ ਲੈ ਕੇ ਆਇਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਕੋਲ ਇਕ ਆਈ-ਫੋਨ ਸੀ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੰਬਰ ‘ਤੇ ਲਗਾਤਾਰ ਕਈ ਕਾਲਾਂ ਆ ਰਹੀਆਂ ਸਨ।

ਮੁਲਜ਼ਮ ਨੇ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਨ ਦੀ ਨੀਅਤ ਨਾਲ ਨਹੀਂ ਆਇਆ ਸੀ ਸਗੋਂ ਉਸ ਦੇ ਸਾਥੀ ਨੇ ਉਸ ਨੂੰ ਮੋਟਰਸਾਈਕਲ ਖੋਲ੍ਹਣ ਲਈ ਕਿਹਾ। ਚਾਬੀ ਵੀ ਉਸ ਦੇ ਦੋਸਤ ਨੇ ਦਿੱਤੀ ਸੀ। ਉਸ ਨੇ ਚਾਬੀ ਪਾ ਕੇ ਹੀ ਮੋਟਰਸਾਈਕਲ ਖੋਲ੍ਹਿਆ ਸੀ।

ਵੀਡੀਓ ਬਣਾਉਣ ਵਾਲੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇੱਕ ਜਾਂ ਦੋ ਨਹੀਂ ਸਗੋਂ ਕਈ ਲੋਕਾਂ ਦਾ ਗੈਂਗ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਫੜੇ ਜਾਣ ਦੇ ਡਰੋਂ ਫ਼ਰਾਰ ਹੋ ਗਿਆ, ਜਦਕਿ ਉਸ ਦਾ ਇੱਕ ਸਾਥੀ ਭਗਤਾਂ ਵਾਲਾ ਮੋੜ ਵਿਖੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।