ਅੰਮ੍ਰਿਤਸਰ : ਮੰਦਰ ਦੀ ਦਾਨਪੇਟੀ ‘ਚੋਂ ਮਿਲਿਆ ਪਾਕਿਸਤਾਨੀ ਨੋਟ, ਪੁਜਾਰੀ ਨੂੰ ਮਾਰਨ ਤੇ ਮੰਦਰ ਉਡਾਉਣ ਦੀ ਲਿਖੀ ਧਮਕੀ

0
648

ਅੰਮ੍ਰਿਤਸਰ। ਅੰਮ੍ਰਿਤਸਰ ਦੇ ਇਕ ਮੰਦਰ ਦੀ ਦਾਨਪੇਟੀ ਵਿਚੋਂ ਪਾਕਿਸਤਾਨੀ ਨੋਟ ਮਿਲਣ ਨਾਲ ਖਲਬਲੀ ਮਚ ਗਈ ਹੈ। ਨੋਟ ‘ਤੇ ਪੰਜ ਲੱਖ ਰੁਪਏ ਦੀ ਰੰਗਦਾਰੀ ਵੀ ਮੰਗੀ ਗਈ ਹੈ। ਫਿਰੌਤੀ ਨਾ ਦੇਣ ‘ਤੇ ਮੰਦਰ ਨੂੰ ਉਡਾਉਣ ਤੇ ਪੁਜਾਰੀ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਛੇਹਰਟਾ ਸਥਿਤ ਸ਼੍ਰੀਰਾਮਬਾਲਾ ਜੀ ਧਾਮ ਦੀ ਦਾਨਪੇਟੀ ਤੋਂ ਮੰਦਰ ਪ੍ਰਬੰਧਨ ਨੂੰ ਪਾਕਿਸਤਾਨ ਦੇ 100 ਰੁਪਏ ਦੇ ਨੋਟ ‘ਤੇ ਜਾਨ ਨਾਲ ਮਾਰਨ ਦੀ ਧਮਕ ਮਿਲੀ ਹੈ। 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।

ਮੰਦਰ ਨੂੰ ਉਡਾਉਣ ਤੇ ਮੰਦਰ ਦੇ ਸੇਵਾਦਾਰ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਪਹਿਲਾਂ ਵੀ ਮਿਲ ਚੁੱਕੀਆਂ ਹਨ। ਹਾਲਾਂਕਿ ਪੁਲਿਸ ਧਮਕੀ ਦੇਣ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ ਤੇ ਨਾ ਹੀ ਇਸ ਬਾਰੇ ਪਤਾ ਲਗਾ ਸਕੀ ਹੈ। ਹੁਣ ਪਾਕਿਸਤਾਨ ਤੋਂ ਮਿਲੀ ਇਸ ਤਰ੍ਹਾਂ ਦੀ ਧਮਕੀ ਦੇ ਬਾਅਦ ਮੰਦਰ ਦੇ ਸੇਵਾਦਾਰ ਨੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਤੇ ਛੇਹਰਟਾ ਥਾਣੇ ਦੀ ਪੁਲਿਸ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਹੈ। ਮੰਦਰ ਦੇ ਸੇਵਾਦਾਰਾਂ ਦਾ ਦੋਸ਼ ਹੈ ਕਿ ਪੁਲਿਸ ਇਸ ਬਾਰੇ ਲਾਪ੍ਰਵਾਹ ਹੈ। ਉਨ੍ਹਾਂ ਨੇ ਦੇਸ਼ ਦੇ ਪੀਐਮ ਨਰਿੰਦਰ ਮੋਦੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਕਾਲੇ ਪਿੰਡ ਨਿਵਾਸੀ ਦੀਪਕ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਰ ਦੀ ਸੇਵਾ ਕਰ ਰਿਹਾ ਹੈ। ਵੀਰਵਾਰ ਦੀ ਰਾਤ ਮੰਦਰ ਦੀ ਦਾਨ ਪੇਟੀ ਖੋਲ੍ਹੀ ਗਈ ਸੀ। ਜਦੋਂ ਭਗਤਾਂ ਵਲੋਂ ਚੜ੍ਹਾਏ ਗਏ ਪੈਸਿਆਂ ਦੀ ਗਿਣਤੀ ਸ਼ੁਰੂ ਕੀਤੀ ਤਾਂ ਉਸ ‘ਚ ਪਾਕਿਸਤਾਨੀ ਕਰੰਸੀ ਦਾ 100 ਰੁਪਏ ਦਾ ਨੋਟ ਦਿਖਾਈ ਦਿੱਤਾ