ਪੁਲਿਸ ਨੇ ਛੱਡੇ ਅੰਮ੍ਰਿਤਪਾਲ ਦੇ ਸਾਥੀ, ਬਾਹਰ ਆ ਕੇ ਪੜ੍ਹੋ ਕੀ ਕਿਹਾ

0
384

ਚੰਡੀਗੜ੍ਹ | ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀ ਛੱਡ ਦਿੱਤੇ ਹਨ। ਬਾਹਰ ਆ ਕੇ ਅੰਮ੍ਰਿਤਪਾਲ ਦੇ ਸਾਥੀਆਂ ਨੇ ਕਿਹਾ ਕਿ ਅਜਨਾਲਾ ਘਟਨਾ ਤੋਂ ਬਾਅਦ ਹੀ ਅਸੀਂ ਅੰਮ੍ਰਿਤਪਾਲ ਤੋਂ ਵੱਖ ਹੋ ਗਏ ਸੀ। ਸਰਕਾਰ ਬੇਕਸੂਰ ਬੰਦਿਆਂ ਨੂੰ ਛੱਡ ਰਹੀ ਹੈ। ਕਿਹਾ – ਅਸੀਂ ਹੁਣ ਉਸਦੀ ਜਥੇਬੰਦੀ ਤੋਂ ਵੱਖ ਚੱਲ ਰਹੇ ਸੀ।

ਅਜਨਾਲਾ ਘਟਨਾ ਨੂੰ ਗਲਤ ਦੱਸਿਆ। ਜੋ ਵੀ ਬੰਦੇ ਭੱਜ ਰਹੇ ਹਨ, ਉਨ੍ਹਾਂ ਨੂੰ ਕਿਸੇ ਰਾਹੀਂ ਪੇਸ਼ ਹੋ ਜਾਣਾ ਚਾਹੀਦਾ। ਕਿਹਾ – ਕਈ ਬੰਦੇ ਕਿਸੇ-ਕਿਸੇ ਨੂੰ ਮਿਸਡ ਕਾਲਾਂ ਮਾਰੀ ਜਾ ਰਹੇ ਹਨ। ਬੋਲੇ – ਸਹੀ-ਗਲਤ ਦਾ ਫੈਸਲਾ ਅਦਾਲਤ ਨੇ ਕਰਨਾ ਹੈ। ਭੱਜਣ ਵਾਲਿਆਂ ਨੂੰ ਪੁਲਿਸ ਸਾਹਮਣੇ ਪੇਸ਼ ਹੋ ਜਾਣਾ ਚਾਹੀਦਾ ਹੈ।