ਅਮਰੀਕਾ| ਕਈ ਵਾਰ ਅਜਿਹੇ ਚਮਤਕਾਰ ਹੁੰਦੇ ਹਨ ਜੋ ਲੋਕਾਂ ਦੀ ਸੋਚ ਤੋਂ ਪਰੇ ਹੁੰਦੇ ਹਨ। ਇਕ ਔਰਤ ਨੇ ਕੁਦਰਤ ਦੇ ਸਭ ਤੋਂ ਵੱਡੇ ਨਿਯਮ ਦੀ ‘ਉਲੰਘਣਾ’ ਕੀਤੀ। ਅਸੀਂ ਜਾਣਦੇ ਹਾਂ ਕਿ ਇਨਸਾਨੀ ਬੱਚਾ ਮਾਂ ਦੀ ਕੁੱਖ ਵਿੱਚ ਨੌਂ ਮਹੀਨੇ ਰਹਿੰਦਾ ਹੈ ਤੇ ਫਿਰ ਜਨਮ ਲੈਂਦਾ ਹੈ।
ਕੁਝ ਖਾਸ ਹਾਲਾਤਾਂ ਵਿਚ ਸੱਤ ਮਹੀਨਿਆਂ ਵਿਚ ਵੀ ਬੱਚੇ ਪੈਦਾ ਹੁੰਦੇ ਹਨ, ਪਰ ਇਕ ਔਰਤ ਨੇ 13 ਮਹੀਨਿਆਂ ਵਿਚ ਚਾਰ ਬੱਚਿਆਂ ਨੂੰ ਜਨਮ ਦੇ ਕੇ ਡਾਕਟਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਸ ਨੇ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਸ ਖਾਸ ਸਥਿਤੀ ਨੂੰ ‘ਮੋਮੋ ਟਵਿਨਸ’ (momo twins) ਕਿਹਾ ਜਾਂਦਾ ਹੈ।
ਅਮਰੀਕਾ ਵਿਚ ਇਕ ਔਰਤ ਨੇ 13 ਮਹੀਨਿਆਂ ਵਿੱਚ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸਥਿਤੀ ਨੂੰ MOMO, ਜਾਂ monoamniotic-monochorionic twin ਵੀ ਕਿਹਾ ਜਾਂਦਾ ਹੈ। ਜਿਸ ਵਿੱਚ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ।
ਬ੍ਰਿਟਨੀ ਅਤੇ ਫ੍ਰੈਂਕੀ ਐਲਬਾ ਦੇ ਸਿਰਫ ਇਕ ਸਾਲ ਪਹਿਲਾਂ ਜੁੜਵਾ ਬੱਚੇ ਟਸਕਾਲੂਸਾ, ਅਲਾਬਾਮਾ ਵਿੱਚ ਹੋਏ ਸਨ। 6 ਮਹੀਨੇ ਬਾਅਦ ਹੀ ਪਤਨੀ ਨੇ ਦੁਬਾਰਾ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਸ ਔਰਤ ਜਿਸ ਨੇ 13 ਮਹੀਨਿਆਂ ਵਿਚ ਦੋ ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਬ੍ਰਿਟਨੀ ਨੇ ਪਹਿਲਾ ਜੁੜਵਾ ਲੜਕਿਆਂ ਲੇਵੀ ਅਤੇ ਲੂਕਾ ਨੂੰ ਜਨਮ ਦਿੱਤਾ ਅਤੇ ਛੇ ਮਹੀਨਿਆਂ ਬਾਅਦ ਉਸ ਨੇ ਜੁੜਵਾ ਧੀਆਂ ਲਿਡੀਆ ਅਤੇ ਲਿਲੀ ਨੂੰ ਜਨਮ ਦਿੱਤਾ।
ਸੀ ਸੈਕਸ਼ਨ ਦੁਆਰਾ ਡਿਲੀਵਰੀ ਕੀਤੀ ਗਈ ਸੀ। ਦੂਜੀ ਗਰਭ-ਅਵਸਥਾ ਬਹੁਤ ਹੀ ਘੱਟ ਸੀ, ਨਾਲ ਹੀ ਖਤਰਾ ਵੀ ਜ਼ਿਆਦਾ ਸੀ। ਇਸ ਲਈ ਵਿਸ਼ੇਸ਼ ਸਾਵਧਾਨੀ ਦੀ ਲੋੜ ਸੀ। ਇਸੇ ਕਾਰਨ ਬ੍ਰਿਟਨੀ ਨੂੰ ਕਰੀਬ 50 ਦਿਨ ਹਸਪਤਾਲ ‘ਚ ਰਹਿਣਾ ਪਿਆ। ਤਾਂ ਜੋ ਹਰ ਪਲ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਸਕੇ।