ਅਹਿਮਦਾਬਾਦ : ਬੀੜੀ ਜਲਾਈ ਕੇ.. ਪਹਿਲੀ ਵਾਰ ਜਹਾਜ਼ ‘ਚ ਬੈਠੇ ਬੰਦੇ ਨੇ ਲਾ ਲਈ ਬੀੜੀ, ਪੜ੍ਹੋ ਫੇਰ ਕੀ ਹੋਇਆ

0
507

ਅਹਿਮਦਾਬਾਦ| ਤੁਸੀਂ ਜਹਾਜ਼ ਵਿਚ ਸਫ਼ਰ ਕਰ ਰਹੇ ਹੋ ਅਤੇ ਕਲਪਨਾ ਕਰੋ ਕਿ ਕੋਈ ਯਾਤਰੀ ਜਹਾਜ਼ ਵਿੱਚ ਹੀ ਮਾਚਿਸ ਜਲਾ ਕੇ ਸਿਗਰਟ ਪੀਣੀ ਸ਼ੁਰੂ ਕਰ ਦਿੰਦਾ ਹੈ, ਅਜਿਹੀ ਘਟਨਾ ਸੱਚਮੁੱਚ ਹੀ ਮੰਗਲਵਾਰ ਨੂੰ ਸਾਹਮਣੇ ਆਈ ਹੈ।

ਅਕਾਸਾ ਏਅਰਲਾਈਨ ਦੀ ਫਲਾਈਟ ਦੁਪਹਿਰ ਵੇਲੇ ਅਹਿਮਦਾਬਾਦ ਤੋਂ ਬੈਂਗਲੁਰੂ ਜਾ ਰਹੀ ਸੀ। ਸਾਰੇ ਯਾਤਰੀਆਂ ਦੀ ਤਰ੍ਹਾਂ ਮਾਰਵਾੜ ਦਾ ਰਹਿਣ ਵਾਲਾ ਐੱਮ ਪ੍ਰਵੀਨ ਕੁਮਾਰ ਵੀ ਸਫਰ ਕਰ ਰਿਹਾ ਸੀ।

ਇਸ ਦੌਰਾਨ ਉਸ ਨੂੰ ਬੀੜੀ ਪੀਣ ਦੀ ਤਲਬ ਲੱਗੀ ਅਤੇ ਉਸ ਨੇ ਮਾਚਿਸ ਨਾਲ ਬਾਲ ਕੇ ਬੀੜੀ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਏਅਰਲਾਈਨ ਸਟਾਫ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸਕਿਓਰਿਟੀ ਨੂੰ ਸੂਚਿਤ ਕੀਤਾ। ਕੁਮਾਰ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਨੂੰ ਬੈਂਗਲੁਰੂ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।