ਬੇਕ੍ਰਿੰਗ : ਅੰਮ੍ਰਿਤਸਰ ‘ਚ ਦਿਨ-ਦਿਹਾੜੇ PNB ਬੈਂਕ ‘ਚ ਲੁੱਟ, ਪਿਸਤੌਲ ਦੀ ਨੋਕ ‘ਤੇ ਕੁਝ ਮਿੰਟਾਂ ‘ਚ ਲੁਟੇਰਿਆਂ ਨੇ ਲੁੱਟ 20 ਲੱਖ

0
432

ਅੰਮ੍ਰਿਤਸਰ | ਪਾਸ਼ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਅੰਦਰ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕੁਝ ਹੀ ਮਿੰਟਾਂ ‘ਚ ਲੁਟੇਰਿਆਂ ਨੇ ਪਿਸਤੌਲ ਦੀ ਨੌਕ 20 ਲੱਖ ਰੁਪਏ ਲੁੱਟ ਲਏ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਹੈ।

ਇਸ ਬੈਂਕ ਦੇ ਉੱਪਰ ਪੰਜਾਬ ਨੈਸ਼ਨਲ ਬੈਂਕ ਦਾ ਖੇਤਰੀ ਦਫ਼ਤਰ ਵੀ ਹੈ। ਇੰਨਾ ਹੀ ਨਹੀਂ ਇਸ ਬੈਂਕ ਤੋਂ 100 ਮੀਟਰ ਦੀ ਦੂਰੀ ‘ਤੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਤੇ 500 ਮੀਟਰ ਦੀ ਦੂਰੀ ‘ਤੇ ਪੁਲਿਸ ਡੀਸੀ ਅਤੇ ਪੁਲਿਸ ਕਮਿਸ਼ਨਰ ਦਾ ਦਫ਼ਤਰ ਹੈ।

ਜਾਣਕਾਰੀ ਅਨੁਸਾਰ 2 ਨੌਜਵਾਨ ਮੋਟਰਸਾਈਕਲ ‘ਤੇ ਆਏ ਸੀ ਅਤੇ ਬੈਂਕ ‘ਚ ਦਾਖਲ ਹੋ ਕੇ ਪਿਸਤੌਲ ਦੀ ਨੌਕ ‘ਤੇ ਕੁੱਝ ਮਿੰਟਾਂ ‘ਚ 20 ਲੱਖ ਲੁੱਟ ਕੇ ਫਰਾਰ ਹੋ ਗਏ।