ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਸਿੱਖਣ ਲੱਗੀ ਗਤਕਾ, ਵਾਰ ਨੂੰ ਰੋਕਣ ਲਈ ਲੈ ਰਹੀ ਖਾਸ ਟ੍ਰੇਨਿੰਗ

0
1314

ਅਜਨਾਲਾ | ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਗਤਕਾ ਸਿੱਖਣ ਲੱਗ ਪਈ ਹੈ। ਵਾਰ ਨੂੰ ਕਿਵੇਂ ਰੋਕਣਾ ਹੈ, ਨੂੰ ਲੈ ਕੇ ਖਾਸ ਟ੍ਰੇਨਿੰਗ ਦੇ ਰਹੀ ਹੈ। ਖੁਦ ਨੂੰ ਕਿਵੇਂ ਬਚਾਉਣਾ ਹੈ, ਇਸ ਲਈ ਗੱਤਕਾ ਸਿੱਖਣ ਲੱਗੀ ਹੈ। ਚੰਡੀਗੜ੍ਹ ਵਿਚ ਵੀ ਬੰਦੀ ਸਿੰਘਾਂ ਲਈ ਧਰਨਾ ਲੱਗਾ ਹੈ। ਅਜਨਾਲਾ ਘਟਨਾ ‘ਤੇ ਸਰਕਾਰ ਨੇ ਇਹ ਗਤਕਾ ਸਿੱਖਣ ਦਾ ਖਾਸ ਫੈਸਲਾ ਲਿਆ ਹੈ ਕਿਉਂਕਿ ਸਿੰਘਾਂ ਵਲੋਂ ਉਸ ਵਕਤ ਬਾਲੇ ਵਗੈਰਾ ਇਸਤੇਮਾਲ ਕੀਤੇ ਸਨ। ਅਜਿਹੀਆ ਘਟਨਾਵਾਂ ਨਾਲ ਨਜਿੱਠਣ ਲਈ ਸ੍ਰੀ ਮੁਕਤਸਰ ਸਾਹਿਬ ਵਿਚ ਨਿਹੰਗ ਸਿੰਘਾਂ ਤੋਂ ਗਤਕਾ ਸਿੱਖਣ ਦੀ ਪੰਜਾਬ ਪੁਲਿਸ ਵੱਲੋਂ ਟ੍ਰੇਨਿੰਗ ਲਈ ਜਾ ਰਹੀ ਹੈ।