ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੈਪਟਨ ਨੇ ਕਿਹਾ- ਮੈਂ ਅਪਮਾਨਿਤ ਮਹਿਸੂਸ ਕਰ ਰਿਹਾ ਸੀ, ਆਪਣੇ ਅਗਲੇ ਕਦਮ ਬਾਰੇ ਪੜ੍ਹੋ ਕੀ ਬੋਲੇ ਕੈਪਟਨ

0
7387

ਚੰਡੀਗੜ੍ਹ | ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਵਿਚਾਲੇ ਅੱਜ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਹੀ ਦਿੱਤਾ।

ਰਾਜਪਾਲ ਨੂੰ ਅਸਤੀਫਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਾਂਗਰਸ ਪ੍ਰੈਜ਼ੀਡੈਂਟ ਨੂੰ ਸਵੇਰੇ ਹੀ ਕਹਿ ਦਿੱਤਾ ਸੀ ਕਿ ਮੈਂ ਅਸਤੀਫਾ ਦੇ ਰਿਹਾ ਹਾਂ।

ਕੈਪਟਨ ਨੇ ਕਿਹਾ ਕਿ ਥੋੜ੍ਹੇ ਦਿਨਾਂ ਵਿੱਚ ਇਹ ਤੀਜੀ ਵਾਰ ਹੋ ਰਿਹਾ ਹੈ ਕਿ ਵਿਧਾਇਕਾਂ ਦੀ ਮੀਟਿੰਗ ਹੋ ਰਹੀ ਹੈ। ਮੈਂ ਅਪਮਾਨਿਤ ਮਹਿਸੂਸ ਕਰ ਰਿਹਾ ਸੀ, ਇਸ ਲਈ ਮੈਂ ਅਸਤੀਫਾ ਦੇ ਰਿਹਾ ਹਾਂ।

ਕੈਪਟਨ ਨੇ ਕਿਹਾ, ”ਸ਼ਾਇਦ ਪਾਰਟੀ ਨੂੰ ਮੇਰੇ ਉੱਤੇ ਸ਼ੱਕ ਹੈ ਕਿ ਮੈਂ ਸਰਕਾਰ ਨਹੀਂ ਚਲਾ ਸਕਿਆ, ਇਸ ਲਈ ਮੈਂ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।”

ਆਪਣੇ ਭਵਿੱਖ ਬਾਰੇ ਕੈਪਟਨ ਨੇ ਕਿਹਾ ਕਿ ਭਵਿੱਖ ਲਈ ਮੇਰੇ ਰਾਹ ਖੁੱਲ੍ਹੇ ਹਨ। ਮੈਂ 52 ਸਾਲ ਤੋਂ ਰਾਜਨੀਤੀ ਵਿੱਚ ਹਾਂ। ਸਾਢੇ 9 ਸਾਲ ਮੁੱਖ ਮੰਤਰੀ ਰਿਹਾ ਹਾਂ। ਆਪਣੇ ਸਾਥੀਆਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਫੈਸਲਾ ਕਰਾਂਗਾ ਕਿ ਅੱਗੇ ਕੀ ਕਰਨਾ ਹੈ।

(ਨੋਟ -ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)