ਸਪਾਈਨ ਸਰਜਰੀ ‘ਚ ਫੇਲ ਰਹਿਣ ‘ਤੇ ਡਾ. ਚਿਤਕਾਰਾ ਨੂੰ ਲੱਗਾ 5 ਲੱਖ ਜੁਰਮਾਨਾ

0
2869

ਜਲੰਧਰ/ਫਗਵਾੜਾ | ਜਿਲ੍ਹਾ ਉਪਭੋਗਤਾ ਫੋਰਮ ਨੇ ਮਰੀਜ਼ ਦੀ ਸਪਾਈਨ ਸਰਜਰੀ ਕਰਨ ਵਿੱਚ ਅਸਫਲ ਰਹਿਣ ਵਾਲੇ ਸਰਜਰ ਨੂੰ ਆਪਰੇਸ਼ਨ ਦੇ ਸਮੇਂ ਹੋਈ ਲਾਹਪ੍ਰਵਾਹੀ ਦੇ ਕਾਰਨ 5 ਲੱਖ ਰੁਪਏ ਜੁਰਮਾਨਾ ਦੇਣ ਦਾ ਹੁਕਮ ਸੁਣਾਇਆ ਹੈ। ਜਿਲ੍ਹਾ ਉਪਭੋਗਤਾ ਫੋਰਮ ਦੇ ਪ੍ਰਧਾਨ ਕੁਲਜੀਤ ਸਿੰਘ ਤੇ ਜੋਯਤਸਨਾ ਨੇ ਡਾ. ਨਵੀਨ ਚਿਤਕਾਰਾ ਨੂੰ ਇਹ ਜੁਰਮਾਨਾ ਲਗਾਇਆ ਹੈ।

ਫਗਵਾੜਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਆਈ ਪੀ ਸਿੰਘ ਦੀ ਵਕੀਲ ਹਰਲੀਨ ਕੌਰ 6 ਸਾਲ ਤੋਂ ਕੇਸ ਦੀ ਪੈਰਵੀ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ 8 ਜੂਨ 2015 ਨੂੰ ਡਾ. ਨਵੀਨ ਚਿਤਕਾਰਾ ਦੇ ਖਿਲ਼ਾਫ ਜਿਲ੍ਹਾ ਉਪਭੋਗਤਾ ਫਾਰਮ ਵਿੱਚ ਸਪਾਈਨ ਸਰਵਾਈਕਲ ਸਰਜਰੀ ਕਰਨ ਦੇ ਬਾਵਜੂਦ ਮਰੀਜ ਦੇ ਠੀਕ ਨਾ ਹੋਣ ਦਾ ਕੇਸ ਕੀਤਾ ਸੀ।

ਆਈ ਪੀ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮਾਤਾ ਅਵਤਾਰ ਕੌਰ ਦੀ 4 ਜੂਨ 2013 ਨੂੰ ਐਮਆਰਆਈ ਕਰਵਾਉਣ ਦੇ ਬਾਅਦ ਡਾ. ਨਵੀਨ ਚਿਤਕਾਰਾ ਨੂੰ ਦਿਖਾਇਆ ਗਿਆ। ਡਾ. ਨਵੀਨ ਨੇ ਸਲਾਹ ਦਿੱਤੀ ਕਿ ਮਰੀਜ਼ ਦੀ ਰੀੜ ਇਕੱਠੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਸਕਦੀ ਹੈ।

10 ਜੂਨ 2013 ਨੂੰ ਡਾ. ਚਿਤਕਾਰਾ ਦੇ ਐਨਐਸਐਸਏ (ਨਾਸਾ) ਨਿਊਰੋਕੇਅਰ ਹਸਪਤਾਲ ਵਿੱਚ ਸਰਜਰੀ ਕੀਤੀ ਗਈ। ਡਾਕਟਰ ਨੇ ਪਰਿਵਾਰ ਨੂੰ ਦੱਸਿਆ ਕਿ ਸਰਜਰੀ ਸਫਲ ਹੋ ਗਈ ਹੈ। ਜਲਦੀ ਹੀ ਮਰੀਜ਼ ਠੀਕ ਹੋ ਜਾਵੇਗਾ ਪਰ ਅਜਿਹਾ ਨਾ ਹੋਇਆ।

13 ਜੁਲਾਈ 2013 ਨੂੰ ਮੁੜ ਐਮਆਰਆਈ ਕਰਵਾਈ ਤਾਂ ਸਾਹਮਣੇ ਆਇਆ ਕਿ ਸਮੱਸਿਆ ਹਾਲੇ ਵੀ ਉਸੇ ਤਰ੍ਹਾਂ ਹੈ। ਇਸ ਤੋਂ ਬਾਅਦ 26 ਜੁਲਾਈ 2013 ਨੂੰ 3-ਡੀ ਸਕੈਨ ਕਰਵਾਈ। ਉਨ੍ਹਾਂ ਫੋਰਮ ਦੇ ਸਾਹਮਣੇ ਦਿੱਲੀ ਦੇ ਤਿੰਨ ਸਰਜਨਾਂ ਸਮੇਤ ਚਾਰ ਨਾਲ ਹੋਏ ਸਲਾਹ ਮਸ਼ਵਰੇ ਦੀ ਰਿਪੋਰਟ ਵੀ ਫੋਰਮ ਦੇ ਸਾਹਮਣੇ ਪੇਸ਼ ਕੀਤੀ। ਚਾਰਾਂ ਨੇ ਕਿਹਾ ਕਿ ਅਵਤਾਰ ਕੌਰ ਦੀ ਰੀੜ ਦੀ ਸਮੱਸਿਆ ਹਾਲੇ ਵੀ ਹੈ ਅਤੇ ਦੁਬਾਰਾ ਸਰਜਰੀ ਕਰਵਾਉਣ ਦੀ ਜਰੂਰਤ ਸੀ। ਉਸੀ ਆਧਾਰ ਤੇ 5 ਲੱਖ ਰੁਪਏ ਤੋਂ ਇਲਾਵਾ ਕਾਨੂੰਨੀ ਖਰਚ ਦੇ ਲਈ 10 ਹਜ਼ਾਰ ਰੁਪਏ ਦੇਣ ਦਾ ਫੈਸਲਾ ਸੁਣਾਇਆ ਗਿਆ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।