ਲੁਧਿਆਣਾ : ਚਾਚੇ ਨਾਲ ਹੋਈ ਲੜਾਈ ਤਾਂ ਨੌਜਵਾਨ ਨੇ ਵੱਢ ਲਿਆ ਆਪਣਾ ਗਲਾ, ਲੱਗੇ 20 ਟਾਂਕੇ

0
1889

ਲੁਧਿਆਣਾ | ਬੀਤੀ ਰਾਤ ਇਕ ਨੌਜਵਾਨ ਨੇ ਬਲੇਡ ਨਾਲ ਗਲਾ ਵੱਢ ਦਿੱਤਾ। ਖੁਸ਼ਕਿਸਮਤੀ ਇਹ ਰਹੀ ਕਿ ਉਸ ਨੂੰ ਸਮੇਂ ਸਿਰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੂੰ 20 ਟਾਂਕੇ ਲੱਗੇ। ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ, ਜ਼ਖਮੀ ਦਾ ਨਾਂ ਰੋਸ਼ਨ ਹੈ। ਉਹ ਘਰ ਵਿਚ ਰਹਿੰਦਾ ਹੈ ਅਤੇ ਕੋਈ ਕੰਮ ਨਹੀਂ ਕਰਦਾ। ਰੌਸ਼ਨ ਦੇ ਚਾਚੇ ਨੇ ਉਸ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਉਸ ਨੇ ਗੁੱਸੇ ‘ਚ ਆ ਕੇ ਬਲੇਡ ਨਾਲ ਆਪਣਾ ਦਾ ਗਲਾ ਵੱਢ ਦਿੱਤਾ।

ਜ਼ਖਮੀ ਨੌਜਵਾਨ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਗੁਆਂਢੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਲੜਕੇ ਨੇ ਚਾਚੇ ਨਾਲ ਝਗੜੇ ਤੋਂ ਬਾਅਦ ਬਲੇਡ ਨਾਲ ਆਪਣਾ ਦਾ ਗਲਾ ਵੱਢ ਦਿੱਤਾ ਹੈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪਿਤਾ ਸਿਵਲ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪਿਤਾ ਅਨੁਸਾਰ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ। ਉਸ ਦਾ ਪੁੱਤਰ ਅਜੇ ਵੀ ਬੋਲਣ ਦੀ ਸਥਿਤੀ ‘ਚ ਨਹੀਂ ਹੈ। ਉਸ ਦੀ ਗਰਦਨ ‘ਤੇ ਕਰੀਬ 20 ਟਾਂਕੇ ਲੱਗੇ ਹਨ।