ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਘੱਟ ਫੀਸਾਂ ‘ਤੇ ਕਰਵਾ ਰਿਹਾ IELTS ਕੋਰਸ, ਦਾਖ਼ਲਾ ਸ਼ੁਰੂ

0
1449

ਜਲੰਧਰ | ਪੰਜਾਬ ਸਰਕਾਰ ਵੱਲੋਂ ਕਰਨਲ ਦਲਵਿੰਦਰ ਸਿੰਘ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਜਲੰਧਰ ‘ਚ IELTS (International English Language Testing System) ਦੇ ਕੋਚਿੰਗ ਸੈਂਟਰ ਵਿੱਚ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ ।

ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵੱਲੋਂ ਚਲਾਏ ਜਾਣ ਵਾਲੇ ਸੈਂਟਰ ਵਿੱਚ ਯੋਗ ਤੇ ਤਜਰਬੇਕਾਰ ਵਿਸ਼ਾ ਮਾਹਿਰ ਇੰਸਟਰੱਕਟਰ ਵੱਲੋਂ ਸਿਖਿਆਰਥੀਆਂ ਨੂੰ IELTS ਦੀ ਕੋਚਿੰਗ ਦਿੱਤੀ ਜਾਵੇਗੀ।

ਸੈਂਟਰ ਵਿੱਚ IELTS ਕੋਰਸ ਲਈ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਤੇ ਆਸ਼ਰਿਤਾਂ ਦਾ ਦਾਖਲਾ ਪਹਿਲ ਦੇ ਆਧਾਰ ‘ਤੇ ਹੋਵੇਗਾ ਅਤੇ ਖਾਲੀ ਸੀਟਾਂ ਹੋਣ ਦੀ ਹਾਲਤ ਵਿੱਚ ਇਹ ਸਿਵਲੀਅਨ ਸਿਖਿਆਰਥੀਆਂ ਵਿਚੋਂ ਭਰੀਆਂ ਜਾਣਗੀਆਂ।

ਇਹ ਕੋਰਸ ਬਹੁਤ ਘੱਟ ਫੀਸਾਂ ‘ਤੇ ਕਰਵਾਇਆ ਜਾਵੇਗਾ।

ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਸ਼ਾਸਤਰੀ ਮਾਰਕੀਟ, ਜਲੰਧਰ ਦੇ ਟੈਲੀਫੋਨ ਨੰ: 0181-2455423/98154-65556 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।