ਜਲੰਧਰ ਜ਼ਿਮਨੀ ਚੋਣ : ਖੁਦ ਨੂੰ ਹੀ ਵੋਟ ਨਹੀਂ ਪਾ ਸਕਣਗੇ ਅਕਾਲੀ-ਬਸਪਾ ਤੇ ਬੀਜੇਪੀ ਉਮੀਦਵਾਰ

0
264

ਜਲੰਧਰ | ਜ਼ਿਮਨੀ ਚੋਣ ਲਈ ਪਹਿਲੇ ਤਿੰਨ ਘੰਟਿਆਂ ਵਿੱਚ 17 ਫੀਸਦੀ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਆਪ, ਕਾਂਗਰਸ, ਅਕਾਲੀ-ਬਸਪਾ ਤੇ ਬੀਜੇਪੀ ਦੇ ਉਮੀਦਵਾਰਾਂ ਨੇ ਪੂਰਾ ਜ਼ੋਰ ਲਗਾ ਰੱਖਿਆ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੇ ਪਰਿਵਾਰ ਨਾਲ ਸਵੇਰ ਹੀ ਵੋਟ ਪਾ ਲਈ। ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਕਰਮਜੀਤ ਚੌਧਰੀ ਨੇ ਵੀ ਆਪਣੀ ਵੋਟ ਸਵੇਰੇ ਪਾਈ।

ਇਸ ਜ਼ਿਮਣੀ ਚੋਣ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਅਕਾਲੀ-ਬਸਪਾ ਤੇ ਬੀਜੇਪੀ ਦੇ ਉਮੀਦਵਾਰ ਖੁਦ ਨੂੰ ਆਪਣੀ ਵੋਟ ਨਹੀਂ ਪਾ ਸਕਣਗੇ। ਅਕਾਲੀ-ਬਸਪਾ ਦੇ ਉਮੀਦਵਾਰ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੀ ਵੋਟ ਜਲੰਧਰ ‘ਚ ਨਹੀਂ ਹੈ। ਇਸ ਤੋਂ ਇਲਾਵਾ ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਵੋਟ ਵੀ ਜਲੰਧਰ ‘ਚ ਨਾ ਹੋਣ ਕਰਕੇ ਉਹ ਖੁਦ ਨੂੰ ਵੋਟ ਨਹੀਂ ਕਰ ਸਕਣਗੇ।

ਜਲੰਧਰ ਜ਼ਿਲੇ ‘ਚ ਸਵੇਰ ਤੋਂ ਹੀ ਵੋਟਰਾਂ ਨੇ ਚੰਗਾ ਰੁਝਾਨ ਵਿਖਾਇਆ ਅਤੇ ਗਰਮੀ ਦੇ ਬਾਵਜੂਦ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣ ਆ ਰਹੇ ਹਨ।

13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਜਲੰਧਰ ਨੂੰ ਨਵਾਂ ਮੈਂਬਰ ਪਾਰਲੀਮੈਂਟ ਮਿਲ ਜਾਵੇਗਾ। ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਸ ਸੀਟ ‘ਤੇ ਜ਼ਿਮਣੀ ਚੋਣ ਹੋ ਰਹੀ ਹੈ।