ਮੁੰਬਈ. ਕਮਲ ਹਾਸਨ ਸਟਾਰਰ ਫਿਲਮ ‘ਇੰਡੀਅਨ 2’ ਦੇ ਸੈੱਟ ‘ਤੇ ਹਾਦਸਾ ਹੋਣ ਦੀ ਖਬਰ ਹੈ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫਿਲਮ ਲਈ ਸ਼ੂਟ ਕੀਤੇ ਜਾਣ ਵਾਲੇ ਸੈੱਟ ਦੇ ਦੌਰਾਨ ਕੰਮ ਕਰ ਰਹੇ ਲੋਕਾਂ ‘ਤੇ ਇਕ ਕਰੇਨ ਡਿੱਗ ਗਈ। ਇਹ ਹਾਦਸਾ ਈਵੀਪੀ ਫਿਲਮ ਸਿਟੀ ਨੇੜੇ ਵਾਪਰਿਆ, ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਖਮੀ ਵੀ ਹੋਏ ਹਨ। ਹਾਦਸੇ ਵਿੱਚ ਮਧੂ (29) (ਨਿਰਦੇਸ਼ਕ ਸ਼ੰਕਰ ਦੇ ਨਿੱਜੀ ਨਿਰਦੇਸ਼ਕ), ਕ੍ਰਿਸ਼ਨਾ (34) (ਸਹਾਇਕ ਨਿਰਦੇਸ਼ਕ) ਅਤੇ ਇੱਕ ਕਰਮਚਾਰੀ ਚੰਦਰਨ (60) ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।
ਐੱਸ. ਸ਼ੰਕਰ ਵਲੋਂ ਨਿਰਦੇਸ਼ਤ ਫਿਲਮ ਇੰਡੀਅਨ-2 ਫਿਲਮ ਵਿੱਚ ਅਭਿਨੇਤਾ ਕਮਲ ਹਾਸਨ, ਹਿੱਟ ਫਿਲਮ ‘ਇੰਡੀਅਨ’ ਦੇ ਸੀਕਵਲ ‘ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਸੀਕਵਲ ਵਿਚ ਵੀ ਅਭਿਨੇਤਾ ਪੁਰਾਣੇ ਕਿਰਦਾਰ ਦੇ ਰੂਪ ਵਿਚ ਹੀ ਦਿਖਾਈ ਦੇਣ ਜਾ ਰਿਹਾ ਹਨ। ਇਸੇ ਫਿਲਮ ਦੀ ਸ਼ੂਟਿੰਗ ਦੋਰਾਨ ਇਹ ਹਾਦਸਾ ਹੋਈਆ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।