ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਕਦੀ ਤੇ ਮੋਬਾਇਲ ਲੁੱਟ ਕੇ ਲੁਟੇਰੇ ਫਰਾਰ

    0
    412

    ਤਰਨਤਾਰਨ. ਬੀਤੀ ਦੇਰ ਰਾਤ ਹਰੀਕੇ ਪੱਤਣ ਨਜਦੀਕ ਬੂਹ ਪੁਲ ਬਾਈਪਾਸ ‘ਤੇ ਸਕਾਰਪੀਓ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਲਈ। ਜਾਣਕਾਰੀ ਅਨੁਸਾਰ, ਡਰਾਈਵਰ ਕਿਸ਼ਨ ਸਿੰਘ ਨਿਵਾਸੀ ਬਠਿੰਡਾ ਟਰੱਕ ‘ਤੇ ਚਾਵਲ ਲੱਦ ਕੇ ਅੰਮ੍ਰਿਤਸਰ ਜਾ ਰਿਹਾ ਸੀ।

    ਰਾਤ 1 ਵਜੇ ਦੇ ਕਰੀਬ ਹਰੀਕੇ ਪੱਤਣ ਨਜਦੀਕ ਬਾਰਸ਼ ਹੋਣ ਕਰਕੇ ਉਹ ਟਰੱਕ ਰੋਕ ਕੇ ਤਰਪਾਲ ਪਾਉਣ ਲੱਗਾ ਕਿ ਬਿਨਾ ਨੰਬਰ ਵਾਲੀ ਕਾਲੀ ਸਕਾਰਪੀਓ ਵਿੱਚ ਚਾਰ ਨੌਜਵਾਨ ਆਏ ਅਤੇ ਕਿਸ਼ਨ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਤੋਂ 2 ਹਜਾਰ ਦੀ ਨਕਦੀ ਅਤੇ ਮੋਬਾਈਲ ਖੋਹ ਕੇ ਲੈ ਗਏ। ਜਖਮੀ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।