ਨਵੀਂ ਦਿੱਲੀ . ਦੇਸ਼ ‘ਚ ਕੋਰੋਨਾ ਵਾਇਰਸ ਦਾ ਅੰਕੜਾ 52 ਲੱਖ ਤੋਂ ਪਾਰ ਪਹੁੰਚ ਗਿਆ। ਪਿਛਲੇ 24 ਘੰਟਿਆਂ ‘ਚ 96,424 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ। ਇਸ ਤੋਂ ਪਹਿਲਾਂ 16 ਸਤੰਬਰ ਨੂੰ ਰਿਕਾਰਡ 97,894 ਮਾਮਲੇ ਸਾਹਮਣੇ ਆਏ ਸਨ। ਪਿਛਲੇ 24 ਘੰਟਿਆਂ ‘ਚ 1174 ਲੋਕਾਂ ਦੀ ਮੌਤ ਹੋ ਗਈ। ਇਹ ਲਗਾਤਾਰ 16ਵਾਂ ਦਿਨ ਹੈ ਜਦੋਂ ਦੇਸ਼ ‘ਚ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਰਾਹਤ ਦੀ ਖਬਰ ਇਹ ਹੈ ਕਿ 24 ਘੰਟਿਆਂ ‘ਚ ਰਿਕਾਰਡ 87, 472 ਮਰੀਜ਼ ਠੀਕ ਹੋਏ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਕੁੱਲ ਕੋਰੋਨਾ ਪੀੜਤਾਂ ਦੀ ਸੰਖਿਆਂ 52 ਲੱਖ, 14 ਹਜ਼ਾਰ ਹੋ ਗਈ ਹੈ। ਇਨ੍ਹਾਂ ‘ਚੋਂ 84,372 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆ 10 ਲੱਖ, 17 ਹਜ਼ਾਰ ਹੋ ਗਈ ਹੈ ਤੇ 41 ਲੱਖ, 12 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਮਾਮਲਿਆਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਕਰੀਬ ਚਾਰ ਗੁਣਾ ਹੈ।
ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ‘ਤੇ ਐਕਟਿਵ ਕੇਸ ਰੇਟ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ ਗਿਰਾਵਟ ਤੋਂ ਬਾਅਦ 1,62 ਫੀਸਦ ਰਹਿ ਗਈ ਹੈ। ਇਸ ਤੋਂ ਇਲਾਵਾ ਐਕਟਿਵ ਕੇਸਾਂ ਦੀ ਦਰ 20 ਫੀਸਦ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ਯਾਨੀ ਠੀਕ ਹੋਣ ਦੀ ਦਰ 79 ਫੀਸਦ ਹੋ ਗਈ ਹੈ। ਭਾਰਤ ‘ਚ ਰਿਕਵਰੀ ਰੇਟ ਲਗਾਤਾਰ ਵਧ ਰਿਹਾ ਹੈ।
ਦੇਸ਼ ‘ਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਮਹਾਰਾਸ਼ਟਰ ‘ਚ ਹਨ। ਜਿੱਥੇ ਦੋ ਲੱਖ ਤੋਂ ਜ਼ਿਆਦਾ ਪੀੜਤਾਂ ਦਾ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਤਾਮਿਲਨਾਡੂ, ਤੀਜੇ ਨੰਬਰ ‘ਤੇ ਦਿੱਲੀ, ਚੌਥੇ ਨੰਬਰ ‘ਤੇ ਗੁਜਰਾਤ ਤੇ ਪੰਜਵੇਂ ਨੰਬਰ ‘ਤੇ ਪੱਛਮੀ ਬੰਗਾਲ ਹੈ। ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮਾਮਲੇ ‘ਚ ਭਾਰਤ ਦਾ ਦੂਜਾ ਨੰਬਰ ਹੈ।