ਅਬੋਹਰ| ਅਬੋਹਰ ‘ਚ ਦੋ ਦਿਨ ਪਹਿਲਾਂ ਬਾਈਕ ‘ਚ ਦੁਪੱਟਾ ਆਉਣ ਕਾਰਨ ਸੜਕ ‘ਤੇ ਡਿੱਗ ਕੇ ਜ਼ਖਮੀ ਹੋਈ ਔਰਤ ਦੀ ਬੀਕਾਨੇਰ ‘ਚ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਜਿਸ ਦਾ ਅੱਜ ਖੂਈਆਂ ਸਰਵਰ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਨਿਹਾਲਖੇੜਾ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਮੰਜੂ ਪਤਨੀ ਪ੍ਰਵੀਨ ਵਾਸੀ ਨਿਹਾਲਖੇੜਾ ਦੋ ਦਿਨ ਪਹਿਲਾਂ ਆਪਣੇ ਪਤੀ ਪ੍ਰਵੀਨ, 5 ਸਾਲਾ ਬੇਟੀ ਅਤੇ 5 ਮਹੀਨਿਆਂ ਦੇ ਪੁੱਤਰ ਨਾਲ ਬਾਈਕ ‘ਤੇ ਸਵਾਰ ਹੋ ਕੇ ਆਪਣੇ ਪੇਕੇ ਘਰ ਭੰਗਰਖੇੜਾ ਤੋਂ ਵਾਪਸ ਆਪਣੇ ਸਹੁਰੇ ਘਰ ਆ ਰਹੀ ਸੀ। ਜਦੋਂ ਉਨ੍ਹਾਂ ਦਾ ਮੋਟਰਸਾਈਕਲ ਚੂਹੜੀਵਾਲਾ ਧੰਨਾ ਨੇੜੇ ਪਹੁੰਚਿਆ ਤਾਂ ਅਚਾਨਕ ਉਸਦਾ ਦੁਪੱਟਾ ਟਾਇਰ ਵਿੱਚ ਫਸ ਜਾਣ ਕਾਰਨ ਉਹ ਆਪਣੇ ਪੰਜ ਮਹੀਨੇ ਦੇ ਬੱਚੇ ਸਮੇਤ ਹੇਠਾਂ ਡਿੱਗ ਗਈ।
ਛਾਤੀ ਨਾਲ ਚਿੰਬੜਨ ਕਾਰਨ ਬਚਿਆ 5ਮਹੀਨਿਆਂ ਦਾ ਬੱਚਾ
ਛੋਟਾ ਬੱਚਾ ਮਾਂ ਦੀ ਛਾਤੀ ਨਾਲ ਚਿੰਬੜ ਕੇ ਬਚ ਗਿਆ, ਜਦਕਿ ਉਸ ਦੀ ਮਾਂ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇੱਥੋਂ ਰੈਫਰ ਕਰ ਦਿੱਤਾ ਗਿਆ, ਜਿਸ ’ਤੇ ਪਰਿਵਾਰ ਵਾਲੇ ਉਸ ਨੂੰ ਸ੍ਰੀਗੰਗਾਨਗਰ ਲੈ ਗਏ। ਜਿੱਥੋਂ ਉਸ ਨੂੰ ਬੀਕਾਨੇਰ ਲਿਜਾਇਆ ਗਿਆ। ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਇਧਰ ਥਾਣਾ ਖੂਈਆਂ ਸਰਵਰ ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ