ਫੋਨ ਚਾਰਜ ਕਰਕੇ ਆਨ ਛੱਡ’ਤਾ ਬਟਨ, 8 ਮਹੀਨਿਆਂ ਦੇ ਮਾਸੂਮ ਨੇ ਮੂੰਹ ‘ਚ ਪਾਈ ਚਾਰਜਰ ਦੀ ਪਿੰਨ, ਕਰੰਟ ਨਾਲ ਮੌਤ

0
736

ਕਰਨਾਟਕ| ਇਥੋਂ ਦੇ ਕਾਰਵਾੜ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗ਼ਲਤੀ ਨਾਲ ਮੋਬਾਈਲ ਚਾਰਜਰ ਮੂੰਹ ‘ਚ ਪਾਉਣ ਨਾਲ 8 ਮਹੀਨੇ ਦੀ ਬੱਚੀ ਦੀ ਜਾਨ ਚਲੀ ਗਈ। ਕਾਰਵਾੜ ਤਾਲੁਕ ਵਿੱਚ ਮੰਗਲਵਾਰ ਨੂੰ ਇਹ ਮੰਦਭਾਗੀ ਘਟਨਾ ਵਾਪਰੀ ਜਿਸ ਕਾਰਨ ਪਰਵਾਰ ਵਿਚ ਗ਼ਮ ਦਾ ਆਲਮ ਹੈ।

ਬੱਚੀ ਦੀ ਪਛਾਣ ਸੰਨਿਧਿਆ ਵਜੋਂ ਹੋਈ ਹੈ, ਜੋ ਸੰਤੋਸ਼ ਅਤੇ ਸੰਜਨਾ ਦੀ ਬੇਟੀ ਸੀ। ਸੰਤੋਸ਼ HESCOM (ਹੁਬਲੀ ਬਿਜਲੀ ਸਪਲਾਈ ਕੰਪਨੀ) ਵਿਚ ਇਕ ਠੇਕਾ ਮੁਲਾਜ਼ਮ ਵਜੋਂ ਕੰਮ ਕਰਦਾ ਸੀ। ਪਰਿਵਾਰ ਨੇ ਅਪਣਾ ਮੋਬਾਈਲ ਫੋਨ ਚਾਰਜ ਕਰ ਲਿਆ ਸੀ ਪਰ ਗਲਤੀ ਨਾਲ ਸਵਿੱਚ ਆਨ ਛੱਡ ਦਿਤਾ। ਦੁਖਦਾਈ ਗੱਲ ਇਹ ਹੈ ਕਿ ਜਦੋਂ ਬੱਚੇ ਨੇ ਚਾਰਜਰ ਦੀ ਪਿੰਨ ਅਪਣੇ ਮੂੰਹ ਵਿਚ ਪਾਈ ਤਾਂ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ।

ਮਾਪਿਆਂ ਨੇ ਸੰਨਿਧਿਆ ਨੂੰ ਤੁਰਤ ਨਜ਼ਦੀਕੀ ਹਸਪਤਾਲ ਪਹੁੰਚਾਇਆ। ਹਾਲਾਂਕਿ, ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਮਾਸੂਮ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਇਸ ਸਬੰਧੀ ਸਥਾਨਕ ਦਿਹਾਤੀ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ