ਅੰਮ੍ਰਿਤਸਰ/ਬਠਿੰਡਾ। ਆਮ ਆਦਮੀ ਪਾਰਟੀ ਦੀ ਐਮਐਲਏ ਬਲਜਿੰਦਰ ਕੌਰ ਦੇ ਚਪੇੜਾਂ ਮਾਰਨ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਹੈ। ਇਹ ਮਾਮਲਾ ਘਰੇਲੂ ਕਲੇਸ਼ ਦਾ ਹੈ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕਾ ਹੋਵੇ ਤੇ ਸਰਕਾਰ ਵੀ ਆਪ ਦੀ ਹੀ ਹੋਵੇ ਤਾਂ ਅਜਿਹੀ ਘਟਨਾ ਦਾ ਵਾਪਰਣਾ ਕਾਫੀ ਮੰਦਭਾਗਾ ਹੈ। ਦੂਜੀ ਵਾਰ ਵਿਧਾਇਕਾ ਬਣੀ ਬਲਜਿੰਦਰ ਕੌਰ ਨੇ ਆਪ ਦੇ ਹੀ ਇਕ ਆਗੂ ਨਾਲ ਵਿਆਹ ਕਰਵਾਇਆ ਹੈ। ਵਿਆਹ ਹੋਏ ਨੂੰ ਅਜੇ 3-4 ਸਾਲ ਹੀ ਹੋਏ ਹਨ।
ਆਪ ਦੀ ਐੱਮਐੱਲਏ ਬਲਜਿੰਦਰ ਕੌਰ ਦੇ ਉਨ੍ਹਾਂ ਦੇ ਪਤੀ ਨੇ ਹੀ ਚਪੇੜਾਂ ਮਾਰੀਆਂ ਹਨ। ਇਹ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ। ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕਾ ਬਣੇ ਹਨ। ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਦੇ ਯੂਥ ਆਗੂ ਨਾਲ ਹੋਇਆ ਸੀ। ਜਿਕਰਯੋਗ ਹੈ ਕਿ ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ (ਬਠਿੰਡਾ) ਤੋਂ ਦੂਜੀ ਵਾਰ ਵਿਧਾਇਕਾ ਚੁਣੇ ਗਏ ਹਨ, ਜਦੋਂ ਕਿ ਉਨ੍ਹਾਂ ਦੇ ਪਤੀ ਸੁਖਰਾਜ ਸਿੰਘ ਬੱਲ ਅੰਮ੍ਰਿਤਸਰ ਤੋਂ ਆਪ ਦੇ ਆਗੂ ਹਨ। ਇਨ੍ਹਾਂ ਦਾ ਵਿਆਹ ਫਰਵਰੀ 2019 ਵਿਚ ਹੋਇਆ ਸੀ।