ਦੋ ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ ‘ਚ ਇਕ ਨੌਜਵਾਨ ਦੀ ਮੌਤ, 2 ਦੀ ਹਾਲਤ ਗੰਭੀਰ

0
12617

ਤਰਨਤਾਰਨ, 2 ਫਰਵਰੀ | ਪਿੰਡ ਹਰੀਕੇ ਵਿਖੇ ਦੋ ਮੋਟਰਸਾਈਕਲ ਸਵਾਰ ਜੋ ਕੇ ਆਮੋ ਸਾਹਮਣੇ ਤੋਂ ਆ ਰਹੇ ਸਨ। ਅਚਾਨਕ ਸਾਹਮਣੇ ਮੋਟਰਸਾਈਕਲ ਦੇ ਅੱਗੇ ਕੁੱਤਾ ਆ ਜਾਣ ਕਾਰਨ ਸਪਲੈਂਡਰ ਮੋਟਰਸਾਈਕਲ ਬੁਲੇਟ ਵਿਚ ਜਾ ਕੇ ਵਜਿਆ

ਟੱਕਰ ਇਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਰਾਜਨਪ੍ਰੀਤ ਸਿੰਘ (17) ਵਾਸੀ ਮਰਹਾਣਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨ ਲਵਜੀਤ ਸਿੰਘ ਗੰਡੀਵਿੰਡ ਤੇ ਅੰਮ੍ਰਿਤਪਾਲ ਸਿੰਘ ਜੋਣੇਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਜਿਨਾਂ ਨੂੰ ਰਾਹਗੀਰਾਂ ਨੇ ਹਸਪਤਾਲ ਲਿਜਾ ਕੇ ਦਾਖ਼ਲ ਕਰਵਾਇਆ।

ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਦੋ ਮੋਟਰਸਾਇਕਲ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।