ਪਟਿਆਲਾ : ਨਾਨਕਿਆਂ ਘਰੋਂ ਬੱਚਾ ਲੈ ਕੇ ਭੱਜਾ ਪਿਓ, ਘਰ ਵਾਲੀ ਦੀ ਹੋ ਚੁੱਕੀ ਹੈ ਮੌਤ

0
1620

ਪਟਿਆਲਾ, 24 ਦਸੰਬਰ| ਪਟਿਆਲਾ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਬੰਦਾ ਇਕ ਬੱਚੇ ਨੂੰ ਲੈ ਕੇ ਭੱਜਦਾ ਨਜ਼ਰ ਆ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਵਿਅਕਤੀ ਆਪਣੇ ਪੁੱਤਰ ਨੂੰ ਹੀ ਲੈ ਕੇ ਭੱਜ ਰਿਹਾ ਹੈ। ਅਸਲ ਵਿਚ ਇਹ ਵਿਅਕਤੀ ਕੋਈ ਹੋਰ ਨਹੀਂ, ਸਗੋਂ ਇਸੇ ਬੱਚੇ ਦਾ ਪਿਓ ਹੈ।ਇਹ ਬੱਚੇ ਨੂੰ ਆਪਣੇ ਸਹੁਰਿਆਂ ਘਰੋਂ ਚੁੱਕ ਕੇ ਲਿਆਇਆ ਸੀ। ਇਸਦੀ ਘਰਵਾਲੀ ਦੀ ਮੌਤ ਹੋਣ ਪਿੱਛੋਂ ਇਸਦੇ ਪੁੱਤ ਨੂੰ ਉਸਦੇ ਨਾਨਕਿਆਂ ਨੇ ਰੱਖ ਲਿਆ ਸੀ।

ਇਸ ਲਈ ਇਨ੍ਹਾਂ ਵਿਚਾਲੇ ਆਪਸੀ ਵਿਵਾਦ ਚੱਲ ਰਿਹਾ ਸੀ।