ਲੁਧਿਆਣਾ ‘ਚ ਮਹਿਲਾ ਨੂੰ ਲਗਾਈ ਅੱਗ, ਘਰੇਲੂ ਕਲੇਸ਼ ਦੇ ਚਲਦਿਆਂ ਵਾਰਦਾਤ, ਵਿਆਹੁਤਾ ਦੀ ਛਾਤੀ ਝੁਲਸੀ

0
931

ਲੁਧਿਆਣਾ| ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿਚ ਇਕ ਮਹਿਲਾ ਬੁਰੀ ਤਰ੍ਹਾਂ ਅੱਗ ਵਿਚ ਝੁਲਸ ਗਈ। ਮਹਿਲਾ ਦੀ ਪਛਾਣ ਸੁੰਮਨ ਦੇ ਰੂਪ ਵਿੱਚ ਹੋਈ ਹੈ। ਮਹਿਲਾ ਅਤੇ ਉਸ ਦੇ ਪੇਕੇ ਪਰਿਵਾਰ ਦਾ ਕਹਿਣ ਹੈ ਕਿ ਉਸਦੇ ਜੇਠ, ਦਿਓਰ ਅਤੇ ਜੀਜਾ ਨੇ ਉਸ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਈ ਹੈ। ਪੀੜਤਾ ਦੇ ਭਰਾ ਸੰਦੀਪ ਦਾ ਕਹਿਣਾ ਹੈ ਕਿ ਉਸਦੇ ਭੈਣ ਦੇ ਵਿਆਹ ਨੂੰ ਦੋ ਸਾਲ ਹੋ ਚੁੱਕੇ ਹਨ ਤੇੇ ਉਸਦੇ 2 ਬੱਚੇ ਹਨ।

ਸਹੁਰਾ ਪਰਿਵਾਰ ਕਰਦਾ ਸੀ ਪ੍ਰੇਸ਼ਾਨ

ਪੀੜਤਾ ਦੇ ਭਰਾ ਸੰਦੀਪ ਦਾ ਕਹਿਣਾ ਹੈ ਕਿ ਉਸਦੀ ਭੈਣ ਦਾ ਸਹੁਰਾ ਪਰਿਵਾਰ ਉਸਨੂੰ ਪਰੇਸ਼ਾਨ ਕਰਦਾ ਸੀ। ਉਸਦਾ ਜੇਠ, ਦਿਓਰ, ਸੱਸ ਤੇ ਪਤੀ ਅਕਸਰ ਉਸ ਨਾਲ ਕੁੱਟਮਾਰ ਕਰਦੇ ਸਨ। ਉਨ੍ਹਾਂ ਨੇ ਹੀ ਉਸਦੀ ਭੈਣ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਹੈ।

ਫਿਲਹਾਲ ਪੀੜਤ ਮਹਿਲਾ ਸੁੰਮਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।