ਜਲੰਧਰ ਦੇ ਇਕ ਸਕੂਲ ‘ਚ ਹੀ ਚੱਲ ਰਹੀ ਹੈ ਤੰਬਾਕੂ ਦੀ ਦੁਕਾਨ

0
3598

ਜਲੰਧਰ . ਅੱਜ ਪੂਰੇ ਵਿਸ਼ਵ ਵਿਚ ਤੰਬਾਕੂ ਦਿਵਸ ਮਨਾਇਆ ਜਾ ਰਿਹਾ ਹੈ। ਸਰਕਾਰਾਂ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰ ਰਹੀਆਂ ਹਨ। ਲੋਕਾਂ ਨੂੰ ਅਤੇ ਖਾਸ ਤੌਰ ਤੇ ਸਕੂਲੀ ਵਿਦਿਆਰਥੀਆਂ ਨੂੰ ਤੰਬਾਕੂ ਤੋਂ ਬਚਾਉਣ ਲਈ ਕਾਨੂੰਨ ਬਣਾਇਆ ਹੋਇਆ ਹੈ ਕਿ ਸਕੂਲ ਦੇ ਆਲੇ-ਦੁਆਲੇ ਦੇ 100 ਮੀਟਰ ਦੇ ਦਾਇਰੇ ਅੰਦਰ ਤੰਬਾਕੂ ਦੀ ਦੁਕਾਨ ਨਹੀਂ ਖੋਲ੍ਹ ਸਕਦਾ। ਇਸ ਦੇ ਸਿਟੀ ਰੇਲਵੇਂ ਸਟੇਸ਼ਨ ਦੇ ਨੇੜੇ ਸਥਿਤ ਮੰਡੀ ਫੈਂਟਨਗੰਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਵਿਚ ਹੀ ਤੰਬਾਕੂ ਦੀ ਦੁਕਾਨ ਕਾਫੀ ਸਾਲਾਂ ਤੋਂ ਚੱਲ ਰਹੀਂ ਹੈ। ਇਸ ਦੁਕਾਨ ਨੂੰ ਬੰਦ ਕਰਵਾਉਣ ਲਈ ਸਮਾਜ ਸੇਵੀ ਸੁਰਿੰਦਰ ਸੈਣੀ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਹਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।

ਸੁਰਿੰਦਰ ਸੈਣੀ ਨੇ ਇਹ ਮੁੱਦਾ ਡੀਸੀ ਤੇ ਸਿਵਲ ਸਰਜਨ ਨਾਲ ਜਿਲ੍ਹਾ ਸਿਹਤ ਸੁਸਾਇਟੀ ਕੋਟਪਾ ਕਮੇਟੀ ਵਿਚ ਉਠਾਇਆ। ਇਸ ਸਬੰਧੀ ਗੱਲਬਾਤ ਕਰਦਿਆਂ ਸੁਰਿੰਦਰ ਸੈਣੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਸੀ ਤਾਂ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਵਿਚ ਡਿਪਟੀ ਕਮਿਸ਼ਨਰ ਨੇ ਟੀਮ ਦਾ ਗਠਨ ਕਰਕੇ ਡਾ. ਰਾਕੇਸ਼ ਗੁਪਾਤ, ਸਿਵਲ ਸਰਜਨ ਡਾ. ਵਸਨ ਡਾ ਹਰਜੋਤ ਸਿੰਘ ਉਨ੍ਹਾਂ (ਸੁਰਿੰਦਰ ਸੈਣੀ) ਨੂੰ ਸ਼ਾਮਲ ਕੀਤਾ ਸੀ। ਪ੍ਰਸ਼ਾਸਨ ਨੇ ਦੁਕਾਨ ਅਤੁਲ, ਹੈਪੀ ਜਨਰਲ ਸਟੋਰ ਤੇ ਕੋਟਪਾ ਐਕਟ ਦੀ ਧਾਰਾ 5,6 ਤੇ 7 ਤਹਿਤ ਕੇਸ ਦਰਜ ਕੀਤਾ। 2016 ਵਿਚ ਰਸ਼ਮੀ ਸ਼ਰਮਾ ਦੀ ਅਦਾਲਤ ਵਿਚ ਉਹ ਸਰਕਾਰੀ ਗਵਾਹ ਸਨ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ https://bit.ly/3diTrmP ਨਾਲ ਜੁੜੋ)

LEAVE A REPLY

Please enter your comment!
Please enter your name here