ਜਲੰਧਰ | ਸ਼ੇਖੇ ਫਲਾਈਓਵਰ ਨੇੜੇ ਪਿੰਡ ਢੱਡੇ ‘ਚ ਪੇਂਟ ਅਤੇ ਕੈਮੀਕਲ ਬਣਾਉਣ ਵਾਲੀ ਐੱਸ. ਆਰ. ਪੀ. ਫੈਕਟਰੀ ‘ਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ।
ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ 4 ਘੰਟੇ ਤੋਂ ਵੱਧ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਦੇ ਧਮਾਕੇ ਨਾਲ ਥਿੰਨਰ ਅਤੇ ਹੋਰ ਕੈਮੀਕਲ ਦੇ ਡਰੰਮ ਹਵਾ ‘ਚ ਉੱਡ ਗਏ।
ਡੀ. ਐੱਸ. ਪੀ. ਹਰਿੰਦਰ ਸਿੰਘ (ਆਦਮਪੁਰ), ਥਾਣਾ ਪਤਾਰਾ ਦੇ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਅਤੇ ਹੋਰ ਅਧਿਕਾਰੀ ਪਹੁੰਚੇ ਤੇ ਫੈਕਟਰੀ ਦੀ ਜਾਂਚ ਕਰ ਰਹੇ ਹਨ ਕਿ ਫੈਕਟਰੀ ਵਿੱਚ ਕੈਮੀਕਲ ਤੋਂ ਇਲਾਵਾ ਹੋਰ ਕੀ-ਕੀ ਮੌਜੂਦ ਸੀ।
ਵੇਖੋ ਵੀਡੀਓ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।