ਨਵੀਂ ਦਿੱਲੀ | JIO ਨੇ ਆਪਣੇ ਸਭ ਤੋਂ ਸਸਤੇ ਰੋਜ਼ਾਨਾ ਡਾਟਾ ਪਲਾਨ ‘ਚੋਂ ਇੱਕ 119 ਰੁਪਏ ਵਾਲੇ ਪਲਾਨ ਨੂੰ ਬੰਦ ਕਰ ਦਿੱਤਾ ਹੈ। ਪਲਾਨ 100 ਰੋਜ਼ਾਨਾ ਮੁਫ਼ਤ SMS ਦੇ ਲਾਭ ਦੇ ਨਾਲ 14 ਦਿਨਾਂ ਲਈ 1.5GB ਰੋਜ਼ਾਨਾ ਡੇਟਾ ਦੀ ਪੇਸ਼ਕਸ਼ ਕਰਦਾ ਹੈ।
ਇਸ JIO ਪਲਾਨ ‘ਚ ਅਨਲਿਮਟਿਡ ਕਾਲਿੰਗ ਦਾ ਫਾਇਦਾ ਵੀ ਸ਼ਾਮਲ ਹੈ। 119 ਰੁਪਏ ਵਾਲੇ JIO ਪ੍ਰੀਪੇਡ ਪਲਾਨ ਦੇ ਬੰਦ ਹੋਣ ਤੋਂ ਬਾਅਦ, ਕੰਪਨੀ ਦੇ ਪੋਰਟਫੋਲੀਓ ‘ਚ ਸਭ ਤੋਂ ਸਸਤਾ ਰੋਜ਼ਾਨਾ ਡਾਟਾ ਪਲਾਨ 149 ਰੁਪਏ ਹੋ ਗਿਆ ਹੈ। ਜੋ ਰੋਜ਼ਾਨਾ ਮੁਫਤ SMS ਦੇ ਨਾਲ 1GB ਰੋਜ਼ਾਨਾ ਡਾਟਾ ਤੇ ਅਸੀਮਤ ਕਾਲਿੰਗ ਦੀ ਪੇਸ਼ਕਸ਼ ਕਰਦਾ ਹੈ।
ਹੁਣ ਅਜਿਹਾ ਲਗਦਾ ਹੈ ਕਿ ਕੰਪਨੀ ਏਅਰਟੈੱਲ ਵਾਂਗ ਆਪਣੇ ਘੱਟੋ ਘੱਟ ਰੀਚਾਰਜ ਨੂੰ ਬਦਲ ਰਹੀ ਹੈ।
ਹੁਣ JIO ਦੇ ਰੋਜ਼ਾਨਾ ਡਾਟਾ ਪਲਾਨ ‘ਚ ਸਭ ਤੋਂ ਸਸਤਾ ਪਲਾਨ 149 ਰੁਪਏ ਦਾ ਹੈ, ਜਿਸ ‘ਚ ਰੋਜ਼ਾਨਾ 1GB ਡਾਟਾ ਮਿਲਦਾ ਹੈ। ਹਾਲਾਂਕਿ ਇਹ 119 ਰੁਪਏ ਵਾਲੇ ਪਲਾਨ ਤੋਂ ਘੱਟ ਰੋਜ਼ਾਨਾ ਡਾਟਾ ਦੀ ਪੇਸ਼ਕਸ਼ ਕਰਦਾ ਹੈ, ਇਸ ਪਲਾਨ ਦੀ ਵੈਧਤਾ 20 ਦਿਨਾਂ ਦੀ ਹੈ।
ਇਸ ‘ਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਮੁਫ਼ਤ SMS ਦਾ ਲਾਭ ਵੀ ਮਿਲਦਾ ਹੈ। ਹਾਲਾਂਕਿ ਇਸ ਪਲਾਨ ‘ਚ ਅਨਲਿਮਟਿਡ 5ਜੀ ਡਾਟਾ ਦਾ ਫਾਇਦਾ ਨਹੀਂ ਹੈ, ਇਸ ਦੇ ਲਈ 61 ਰੁਪਏ ਹੋਰ ਖਰਚ ਕੇ ਪਲਾਨ ਨੂੰ ਅਪਗ੍ਰੇਡ ਕਰਨਾ ਹੋਵੇਗਾ।