ਫਾਜ਼ਿਲਕਾ, 22 ਜਨਵਰੀ | ਅਬੋਹਰ ‘ਚ ਦੋਵਾਂ ਧਿਰਾਂ ਵਿਚਾਲੇ ਹੋਈ ਲੜਾਈ ਨੇ ਖੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ। ਇਸ ਮਾਮਲੇ ‘ਚ ਦੋਵੇਂ ਧਿਰਾਂ ਦੇ ਕੁੱਲ 7 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 3 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਇਹ ਘਟਨਾ ਪਿੰਡ ਪੰਜਕੋਸੀ ਵਿਖੇ ਵਾਪਰੀ।
ਪਹਿਲੀ ਧਿਰ ਦੇ ਸੁਨੀਲ ਕੁਮਾਰ ਅਨੁਸਾਰ ਗੁਆਂਢ ਦਾ ਇੱਕ ਨੌਜਵਾਨ ਉਸ ਦੀ ਨੂੰਹ ’ਤੇ ਬੁਰੀ ਨਜ਼ਰ ਰੱਖ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਸੀ, ਜਿਸ ਨੂੰ ਪੰਚਾਇਤ ਵਿਚ ਸੁਲਝਾ ਲਿਆ ਗਿਆ ਸੀ ਪਰ ਬੀਤੀ ਰਾਤ ਜਦੋਂ ਸੁਨੀਲ ਕੰਮ ਤੋਂ ਵਾਪਿਸ ਆ ਰਿਹਾ ਸੀ ਤਾਂ ਗੁਆਂਢੀ ਨੌਜਵਾਨ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ‘ਤੇ ਕੁਹਾੜੀ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲਾਵਰਾਂ ਵੱਲੋਂ ਉਸ ਨੂੰ ਬਚਾਉਣ ਆਏ ਸੁਨੀਲ ਦੇ ਪਿਤਾ ਓਮ ਪ੍ਰਕਾਸ਼, ਭਤੀਜੇ ਕਾਲੂ ਰਾਮ ਅਤੇ ਅਜੈ ਵੀ ਜ਼ਖ਼ਮੀ ਹੋ ਗਏ। ਦੂਸਰੀ ਧਿਰ ਦੇ ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਪਹਿਲਾਂ ਉਸ ਦੀ ਗੁਆਂਢ ਦੀ ਇੱਕ ਔਰਤ ਨਾਲ ਗੱਲਬਾਤ ਹੋਈ ਸੀ, ਜਿਸ ਦਾ ਮਾਮਲਾ ਸ਼ਾਂਤ ਹੋ ਗਿਆ ਸੀ। ਉਸ ਦਾ ਦੋਸ਼ ਹੈ ਕਿ ਜਦੋਂ ਉਹ ਰਾਤ ਨੂੰ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਰਸਤੇ ਵਿਚ ਰੋਕ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਬਚਾਅ ਲਈ ਆਏ ਮਹਿੰਦਰ ਅਤੇ ਬੀਰਬਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ।
ਸਾਰੇ ਜ਼ਖ਼ਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਗੰਭੀਰ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਜਿੱਥੇ ਡਾਕਟਰਾਂ ਅਨੁਸਾਰ ਪਹਿਲੀ ਧਿਰ ਦੇ ਸੁਨੀਲ ਅਤੇ ਉਸ ਦੇ ਪਿਤਾ ਓਮ ਪ੍ਰਕਾਸ਼ ਦੇ ਡੂੰਘੇ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੇ ਸਿਰ ‘ਤੇ 18 ਤੋਂ 20 ਟਾਂਕੇ ਲੱਗੇ ਹਨ। ਸੁਨੀਲ, ਓਮ ਪ੍ਰਕਾਸ਼ ਅਤੇ ਮਹਿੰਦਰਾ ਨੂੰ ਡਾਕਟਰਾਂ ਨੇ ਰੈਫ਼ਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਥਾਣਾ ਖੂਈਆਂ ਸਰਵਰ ਮਾਮਲੇ ਦੀ ਜਾਂਚ ਕਰ ਰਹੀ ਹੈ।