ਖੇਤ ‘ਚ ਟਰੈਕਟਰ ਚਲਾਉਂਦਿਆ ਕਿਸਾਨ ਨੂੰ ਲੱਗਾ ਕਰੰਟ, ਟਰੈਕਟਰ ਨਾਲ ਚਿੰਬੜ ਕੇ ਮੌਤ

0
1712

ਗੁਰਦਾਸਪੁਰ (ਜਸਵਿੰਦਰ ਸਿੰਘ ਬੇਦੀ) | ਗੁਰਦਾਸਪੁਰ ਦੇ ਹਲਕਾ ਫ਼ਤਹਿਗੜ ਚੂੜੀਆਂ ‘ਚ ਪੈਂਦੇ ਪਿੰਡ ਘਣੀਏ ਕੇ ਬਾਂਗਰ ਦੇ ਕਿਸਾਨ ਫਤਿਹ ਸਿੰਘ (52 ਸਾਲ) ਪੁੱਤਰ ਰਤਨ ਸਿੰਘ ਆਪਣੇ ਖੇਤ ਕਾਦੀਆਂ ਰਾਜਪੂਤ ਵਿਖ਼ੇ ਹਲ਼ ਚਲਾਉਂਦਿਆ ਕਰੰਟ ਲੱਗਣ ਨਾਲ਼ ਮੌਤ ਦੀ ਘਟਨਾ ਵਾਪਰ ਗਈ ਤੇ ਪਿੰਡ ਵਿੱਚ ਮਾਤਮ ਛਾ ਗਿਆ ਪਲਵਿੰਦਰ ਸਿੰਘ ਅਨੁਸਾਰ ਜੋ ਕਿ ਮੌਕੇ ਤੇ ਉੱਥੇ ਮੌਜੂਦ ਸੀ ਵੱਲੋਂ ਉਸ ਨੂੰ ਬਚਾਓਣ ਦੀ ਕੋਸ਼ਿਸ਼ ਕੀਤੀ, ਜਦੋਂ ਫਤਿਹ ਸਿੰਘ ਪੁੱਤਰ ਰਤਨ ਸਿੰਘ ਉਮਰ ਕਰੀਬ 52 ਸਾਲ ਖੇਤ ਵਿੱਚ ਸੁਹਾਗਾ ਫੇਰ ਰਿਹਾ ਸੀ।

ਬਿਜਲੀ ਦੀਆਂ ਤਾਰਾਂ ਖੇਤ ਵਿੱਚੋ ਦੀ ਲੰਘਦੀਆਂ ਸਨ ਜੋ ਬਹੁਤ ਨੀਵੀਆਂ ਸਨ ਜਦੋਂ ਬਿਜਲੀ ਦੀ ਤਾਰ ਟਰੈਕਟਰ ਨਾਲ਼ ਲੱਗੀ ਮ੍ਰਿਤਕ ਫਤਿਹ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਰੰਟ ਵਾਲੀ ਤਾਰ ਉਸਦੇ ਹੱਥ ‘ਤੇ ਲੱਗ ਗਈ ਤੇ ਫਤਿਹ ਸਿੰਘ ਨੇ ਚੀਕ ਨਿਕਲ਼ ਗਈ ਤੇ ਚੀਕ ਸੁਣਕੇ ਪਲਵਿੰਦਰ ਸਿੰਘ ਖੇਤ ਵੱਲ ਨੂੰ ਦੋੜਿਆ ਤੇ ਤਾਰ ਨਾਲ਼ ਲੱਗਾ ਵੇਖ ਕੇ ਇੱਟ ਮਾਰੀ ਤਾਂ ਉਸਦਾ ਹੱਥ ਛੁੱਟ ਗਿਆ ਉਸਨੂੰ ਖੇਤ ‘ਚ ਬਾਹਰ ਕੱਢਿਆ ਤੇ ਫ਼ਤਹਿਗੜ ਚੂੜੀਆਂ ਮਹਾਜਨ ਦੇ ਹਸਪਤਾਲ ਲੈ ਗਏ ਜਿਥੇ ਉਹਨਾਂ ਨੇ ਫਤਿਹ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਪਰਿਵਾਰ ਨੇ ਬਿਜਲੀ ਵਿਭਾਗ ਅਲੀਵਾਲ ਦੇ ਮੁਲਾਜਮਾਂ ‘ਤੇ ਦੋਸ਼ ਲਾਏ ਹਨ ਕਿਉਂਕਿ ਤਾਰਾਂ ਬਹੁਤ ਨੀਵੀਆਂ ਸਨ ਪਰ ਬਿਜਲੀ ਦੇ ਸਬੰਧਿਤ ਮੁਲਾਜਮਾਂ ਸਮੇਂ ਸਿਰ ਤਾਰਾਂ ਨੂੰ ਉਤਾਂਹ ਨਹੀਂ ਚੁੱਕਿਆ ਜਿਸ ਕਾਰਣ ਫਤਿਹ ਸਿੰਘ ਦੀ ਮੌਤ ਹੋਈ ਹੈ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਇਸ ਲਾਪਰਵਾਹੀ ਦੇ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)