ਪੰਜਾਬ ‘ਚ ਇਸ ਦਿਨ ਤੋਂ ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡੇਟ

0
2781

ਚੰਡੀਗੜ੍ਹ, 22 ਅਕਤੂਬਰ | ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ ਦੀਵਾਲੀ ਤੋਂ ਪਹਿਲਾਂ ਮੌਸਮ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਵਿਭਾਗ ਮੁਤਾਬਕ 24 ਅਕਤੂਬਰ ਤੋਂ ਸੂਬੇ ‘ਚ ਮੌਸਮ ‘ਚ ਬਦਲਾਅ ਆਵੇਗਾ, ਜਿਸ ਨਾਲ ਠੰਡ ਵਧੇਗੀ। ਅਜਿਹੇ ‘ਚ ਲੋਕਾਂ ਨੂੰ ਆਪਣੇ ਗਰਮ ਕੱਪੜੇ ਕੱਢਣ ਦੀ ਸਲਾਹ ਦਿੱਤੀ ਗਈ ਹੈ।

ਵਰਨਣਯੋਗ ਹੈ ਕਿ ਪੰਜਾਬ ਵਿਚ ਹਵਾ ਮੱਧਮ ਸ਼੍ਰੇਣੀ ਤੱਕ ਪਹੁੰਚ ਗਈ ਹੈ, ਜਿਸ ਕਾਰਨ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਵਿਚ ਚਿੰਤਾ ਵਧ ਗਈ ਹੈ। ਪੰਜਾਬ ਵਿਚ ਅਗਲੇ ਇੱਕ ਹਫ਼ਤੇ ਤੱਕ ਮੀਂਹ ਪੈਣ ਦੀ ਸੰਭਾਵਨਾ ਕਾਫੀ ਘਟ ਗਈ ਹੈ, ਜਦਕਿ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਤਾਪਮਾਨ ਵਿਚ ਗਿਰਾਵਟ ਜਾਰੀ ਰਹੇਗੀ।

ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਦੀ ਚਿੰਤਾ ਵਧ ਗਈ ਹੈ। ਸਰਕਾਰੀ ਰਿਪੋਰਟ ਅਨੁਸਾਰ 15 ਸਤੰਬਰ ਤੋਂ 19 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 2,733 ਘਟਨਾਵਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਪੰਜਾਬ ਵਿਚ ਦਰਜ ਹੋਏ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)