ਜਲੰਧਰ | ਮੁਹੱਲਾ ਸੰਤੋਖਪੁਰਾ ਦੇ ਨਿਵਾਸੀਆਂ ਤਰੇਸਮ ਲਾਗਲ, ਸਵਰਨਦਾਸ, ਮਦਨ ਲਾਲ ਮੱਦੀ, ਵਿਜੈ ਕੁਮਾਰ, ਮਨੋਜ ਕੁਮਾਰ, ਪਰਮੀਤ ਬਿੱਲਾ, ਗੁਰਪ੍ਰੀਤ ਅਤੇ ਰੇਸ਼ਮ ਮੱਲੂ, ਚਮਨ ਲਾਲ ਆਦਿ ਹੋਰਾਂ ਨੇ ਅੱਜ ਸਵੇਰੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ (ਰਜਿਸਟਰ 39 ) ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਤੇ ਆਪ ਆਗੂੂ ਹੰਸ ਰਾਜ ਰਾਣਾ ਖਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਇਸ ਸਭਾ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਹੈ।
ਉਪਰੋਕਤ ਮੁੱਹਲਾ ਨਿਵਾਸੀਆਂ ਨੇ ਡੀ.ਸੀ ਜਲੰਧਰ ਨੂੰ ਜਾਣੂ ਕਰਵਾਇਆ ਕਿ ਸ੍ਰੀ ਗੁਰੂ ਰਵਿਦਾਸ ਸਮਾਜ ਸਭਾ (ਰਜਿਸਟਰ) ਸੰਤੋਖ ਪੁਰਾ ਦੀ ਚੋਣ ਬੀਤੇ 25 ਸਾਲਾਂ ਤੋਂ ਨਹੀਂ ਹੋਈ ਅਤੇ ਇਕੋ ਹੀ ਕਮੇਟੀ 25 ਸਾਲ ਤੋਂ ਗੁਰੁਦਆਰਾ ਸ੍ਰੀ ਗੁਰੂ ਰਵਿਦਾਸ ਜੀ ਦਾ ਸਾਰਾ ਪ੍ਰਬੰਧ ਦੇਖ ਰਹੀ ਹੈ, ਜਿਸ ਦੇ ਪ੍ਰਧਾਨ ਸਾਬਕਾ ਕੌਂਸਲਰ ਹੰਸ ਰਾਜ ਰਾਣਾ ਹਨ।
ਜਦੋਂ ਵੀ ਪ੍ਰਧਾਨ ਸਾਹਿਬ ਨੂੰ ਨਵੀਂ ਕਮੇਟੀ ਦੀ ਚੋਣ ਲਈ ਮੁੱਹਲੇ ਦੇ ਮੋਹਤਬਰ ਲੋਕਾਂ ਵਲੋਂ ਕਿਹਾ ਜਾਂਦਾ ਹੈ ਤਾਂ ਇਨ੍ਹਾਂ ਦਾ ਇਕ ਹੀ ਜਵਾਬ ਹੁੰਦਾ ਹੈ ਕਿ ਇਸ ਵਾਰ ਦੇ ਗੁਰਪੁਰਬ ਤੋਂ ਬਾਅਦ ਮੈਂ ਪ੍ਰਧਾਨਗੀ ਛੱਡ ਦੇਵਾਂਗਾ ਪਰ ਹੁੰਦਾ ਕੁਝ ਵੀ ਨਹੀਂ ਹੈ। ਸਵੇਰੇ ਉੱਚੀ ਅਵਾਜ਼ ਵਿਚ ਸਪੀਕਰ ਲਗਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਜਿੱਥੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉੱਥੇ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਵਿਚ ਰੁਕਾਵਟ ਵੀ ਪਾਈ ਜਾਂਦੀ ਹੈ।
ਮੁਹੱਲਾ ਨਿਵਾਸੀਆਂ ਨੇ ਡੀ. ਸੀ. ਨੂੰ ਦੱੱਸਿਆ ਕਿ ਉਕਤ ਸਬੰਧੀ ਪਹਿਲਾਂ ਵੀ ਮਿਤੀ 23-4-2024 ਨੂੰ ਆਪ ਨੂੰ ਲਿਖਿਆ ਜਾ ਚੁੱਕਾ ਹੈ, ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਬੰਧੀ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਸਰਬਸਮੰਤੀ ਨਾਲ ਚੋਣ ਕਰਨ ਲਈ ਮਿਤੀ 21 ਅਪ੍ਰੈਲ 2024 ਨੂੰ ਪਹਿਲਾ ਵੀ ਮੀਟਿੰਗ ਸੱਦੀ ਜਾ ਚੁੱਕੀ ਹੈ, ਜਿਸ ਵਿਚ 2 ਘੰਟੇ ਉਡੀਕ ਕਰਨ ਦੇ ਬਾਵਜੂਦ ਪ੍ਰਧਾਨ ਹੰਸ ਰਾਜ ਰਾਣਾ ਹਾਜ਼ਰ ਨਹੀਂ ਹੋਏ।
ਪ੍ਰਧਾਨ ਵਲੋਂ ਅਖਬਾਰਾਂ ਵਿਚ ਇਹ ਕਿਹਾ ਗਿਆ ਹੈ ਕਿ ਉਨ੍ਹ ਦੀ ਚੋਣ 31 ਮੈਂਬਰੀ ਕਮੇਟੀ ਵਲੋਂ ਕੀਤੀ ਗਈ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਸੂਚਨਾ ਅਧਿਕਾਰ ਰਾਹੀਂ ਰਜਿਸਟਰਾਰ ਸੁਸਾਇਟੀ ਦਫ਼ਰਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ (ਰਜਿਸਟਰ 39) ਦੇ ਸਿਰਫ਼ 7 ਮੈਂਬਰ ਹਨ, ਉਨ੍ਹਾਂ ਵਿਚੋਂ ਇਕ ਮੈਂਬਰ ਦੀ ਮੌ਼ਤ ਹੋ ਚੁੱਕੀ ਹੈ ਅਤੇ 2 ਮੈਂਬਰ ਤਾਂ ਕਦੇ ਦੇਖੇ ਵੀ ਨਹੀਂ, ਇਸ ਕਮੇਟੀ ਦੇ ਵਿਧਾਨ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਹ ਕਮੇਟੀ ਗੁਰੂਦੁਆਰਾ ਸਾਹਿਬ ਦਾ ਰੱਖ ਰਖਾਵ ਕਰੇ ਗਈ ਅਤੇ ਗੁਰੂ ਦੀ ਗੋਲਕ ਦੇ ਪੈਸੇ ਦਾ ਖਰਚ ਕਰੇਗੀ। ਇਹ ਸ਼ਿਕਾਇਤ ਸੁਣਨ ਤੋਂ ਬਆਦ ਮਾਨਯੋਗ ਡੀ.ਸੀ ਜਲੰਧਰ ਇਸ ਮੁੱਦੇ ਦਾ ਹੱਲ ਜਲਦ ਕਰਨ ਦਾ ਭਰੋਸਾ ਦਿਵਾਇਆ ਗਿਆ।