ਮੋਗਾ ‘ਚ ਪੁੱਤ ਬਣਿਆ ਕਪੁੱਤ ! ਜ਼ਮੀਨੀ ਵਿਵਾਦ ਕਾਰਨ ਮਾਂ ਨੂੰ ਲਾ ਦਿੱਤੀ ਅੱਗ

0
1181

 ਮੋਗਾ | ਪਿੰਡ ਕਪੂਰੇ ‘ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਨੌਜਵਾਨ ਨੇ ਆਪਣੀ ਮਾਂ ‘ਤੇ ਮਾਚਿਸ ਦੀ ਸੜੀ ਤਿੱਲੀ ਸੁੱਟ ਦਿੱਤੀ, ਜਿਸ ਕਾਰਨ ਔਰਤ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਔਰਤ ਨੂੰ ਸੜੀ ਹਾਲਤ ‘ਚ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਸੜੀ ਹੋਈ ਔਰਤ ਮਲਕੀਤ ਕੌਰ ਵਾਸੀ 67 ਸਾਲਾ ਰਾਜ ਕੁਮਾਰ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਜ਼ਮੀਨੀ ਝਗੜੇ ਕਾਰਨ ਉਸ ਦੇ ਭਰਾ ਨੇ ਪਹਿਲਾਂ ਉਸ ਦੀ ਮਾਂ ਦੀ ਕੁੱਟਮਾਰ ਕੀਤੀ ਅਤੇ ਬਾਅਦ ‘ਚ ਸੜੀ ਹੋਈ ਮਾਚਿਸ ਦੀ ਤਿੱਲੀ ਸੁੱਟ ਦਿੱਤੀ, ਜਿਸ ਕਾਰਨ ਗੁਰਮੀਤ ਕੌਰ ਦੇ ਕੱਪੜਿਆਂ ਨੂੰ ਅੱਗ ਲੱਗ ਗਈ ।

ਜਦੋਂ ਗੁਰਮੀਤ ਨੇ ਆਪਣੇ ਕੱਪੜਿਆਂ ਨੂੰ ਅੱਗ ਲੱਗ ਜਾਣ ‘ਤੇ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਸੜੀ ਹੋਈ ਮਲਕੀਤ ਕੌਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।

ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਤਾ ਮਲਕੀਤ ਕੌਰ ਨੇ ਉਸ ਦੇ ਭਰਾ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਉਸ ਦਾ ਭਰਾ ਉਸੇ ਪਿੰਡ ਦੀ ਰਹਿਣ ਵਾਲੀ ਔਰਤ ਦੇ ਪ੍ਰਭਾਵ ਹੇਠ ਆਪਣੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਕਰਦਾ ਰਹਿੰਦਾ ਹੈ। ਅੱਜ ਵੀ ਉਕਤ ਔਰਤ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ।

ਇਸ ਸਬੰਧੀ ਜਦੋਂ ਥਾਣਾ ਮਹਿਣਾ ਦੀ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਥਾਣੇ ਵਿਚ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ‘ਤੇ ਕਾਰਵਾਈ ਕੀਤੀ ਜਾਵੇਗੀ।