ਨਿਰਭਿਆ ਦੇ ਦੋਸ਼ੀ ਨੇ ਲਾਇਆ ਫੰਦਾ, ਕੀਤੀ ਜਾਣ ਦੇਣ ਦੀ ਕੋਸ਼ਿਸ਼

0
337

ਨਵੀਂ ਦਿੱਲੀ. ਤਿਹਾੜ ਜੇਲ ‘ਚ ਨਿਰਭਿਆ ਦੇ ਦੋਸ਼ੀ ਵਿਨਯ ਸ਼ਰਮਾ ਨੇ ਆਪਣੇ ਆਪ ਨੂੰ ਫੰਦਾ ਲਾਕੇ ਆਤਮ ਹੱਤਿਆ ਕਰਣ ਦੀ ਕੋਸ਼ਿਸ਼ ਕੀਤੀ। ਵਿਨਅ ਦੇ ਵਕੀਲ ਏਪੀ ਸਿੰਘ ਦਾ ਦਾਵਾ ਹੈ ਕਿ ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ ਹੈ ਅਤੇ ਸੁਰਕਸ਼ਾਕਰਮੀਆਂ ਦੇ ਰਹਿੰਦੇ ਉਸਨੂੰ ਬਚਾ ਲਿਆ ਗਿਆ। ਹਾਲਾਂਕੀ ਜੇਲ ਮਹਾਨਿਦੇਸ਼ਕ ਸੰਦੀਪ ਗੋਯਲ ਨੇ ਇਦਾਂ ਦੀ ਕੋਈ ਵੀ ਘਟਨਾ ਤੋਂ ਇਨਕਾਰ ਕਰ ਦਿੱਤਾ ਹੈ। ਦੋਸ਼ੀ ਵਿਨਯ ਨੂੰ 24 ਘੰਟੇ ਤਕ ਜੇਲ ਦੇ ਮੈਡੀਕਲ ਇੰਸਪੈਕਸ਼ਨ ਰੂਮ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਗਿਆ।
ਇਸ ਘਟਨਾ ਤੋਂ ਬਾਅਦ ਵੀਰਵਾਰ ਨੌਂ ਜਨਵਰੀ ਨੂੰ ਇਹ ਆਦੇਸ ਦਿੱਤਾ ਗਿਆ ਕਿ ਵਿਨਯ ਅਤੇ ਜੇਲ ਨੰ. ਦੋ ‘ਚ ਬੰਦ ਮੁਕੇਸ਼,ਅਕਸ਼ੈ ਅਤੇ ਪਵਨ ਨੂੰ ਜੇਲ ਨੰ. ਤਿੰਨ ‘ਚ ਫਾਂਸੀ ਘਰ ਕੋਲ ਹਾਈ ਸਿਕਯੋਰੀਟੀ ਸੈਲ ‘ਚ ਸ਼ਿਫਟ ਕਰ ਦਿੱਤਾ ਜਾਵੇ ਜੋ ਕਿ ਹਲੇ ਤਕ ਲਾਗੂ ਨਹੀਂ ਹੋਇਆ। ਕਿਹਾ ਇਹ ਜਾ ਰਿਹਾ ਹੈ ਕਿ ਦੋਸ਼ੀ ਫਾਂਸੀ ਨੂੰ ਟਾਲਣ ਲਈ ਆਪ ‘ਤੇ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ‘ਚ ਹੈ। ਇਸ ਮਾਮਲੇ ‘ਤੇ ਕੇਂਦਰੀਯ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਆਪ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਕਿਹਾ ਕਿ ਉਹ ਜਾਣਬੁਝ ਕੇ ਦੋਸ਼ੀਆਂ ਨੂੰ ਫਾਂਸੀ ਤੋਂ ਬਚਾਉਣ ਲਈ ਇਹ ਸੱਭ ਕਰ ਰਹੀ ਹੈ।
ਇਸ ਤੇ ਡੀਪਟੀ ਸੀਐਮ ਨੇ ਕਿਹਾ ਕਿ- ਸਾਨੂੰ ਦੋ ਦਿਨ ਦੇ ਲਈ ਪੁਲਿਸ ਅਤੇ ਕਾਨੂਨ ਵਿਵਸਥਾ ਦਿੱਤੀ ਜਾਵੇ, ਅਸੀਂ ਦੋਸ਼ੀਆਂ ਨੂੰ ਲਟਕਾ ਦੇਵਾਂਗੇ। ਦੋਸ਼ੀ ਦੇ ਪਿਤਾ ਨੇ ਦਿੱਲੀ ਦੇ ਇਕ ਕੋਰਟ ‘ਚ ਯਾਚੀਕਾ ਪਾਈ ਹੈ। ਯਾਚੀਕਾ ‘ਚ ਉਹਨਾਂ ਨੇ ਇਕ ਗਵਾਹ ਦੇ ਖਿਲਾਫ਼ ਐਫ਼ਆਈਆਰ ਦੇ ਆਦੇਸ਼ ਤੋਂ ਇਨਕਾਰ ਕਰਣ ਸੰਬੰਧੀ ਮਜਿਸਟ੍ਰੇਟ ਨੂੰ ਚੁਨੌਤੀ ਦਿੱਤੀ ਹੈ ਜਿਸ ‘ਤੇ 27 ਜਨਵਰੀ ਨੂੰ ਸੁਨਵਾਈ ਹੋਵੇਗੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ  ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।