ਅਕਾਲੀ ਦਲ ਅਤੇ ਆਪ ਨੇ ਕੀਤਾ ਵਿਧਾਨ ਸਭਾ ‘ਚੋਂ ਵਾਕਆਉਟ, ਕਿਹਾ ਸਾਨੂੰ ਸਾਡਾ ਪੱਖ ਚੰਗੀ ਤਰਾਂ ਰਖਣ ਨਹੀਂ ਦਿੱਤਾ ਗਿਆ

0
347

ਚੰਡੀਗੜ. ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅੱਜ ਮੁੰਹ ‘ਤੇ ਕਾਲਾ ਕਪੜਾ ਬਨੰ ਕੇ ਵਿਧਾਨ ਸਭਾ ‘ਚ ਪਹੁੰਚੇ ਜਿਸਦਾ ਕਾਰਨ ਸਪੀਕਰ ਦੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਾ ਦੇਣਾ ਦੱਸਿਆ ਜਾ ਰਿਹਾ ਹੈ। ਉਹ ਉੱਥੇ ਬੀਜਲੀ ਸਮਝੌਤੇ ਦੇ ਮਸਲੇ ਨੂੰ ਪੇਸ਼ ਕਰਨ ਗਏ ਸੀ, ਜਿਥੇ ਉਹਨਾਂ ਨੂੰ ਆਪਣਾ ਪੱਖ ਚੰਗੀ ਤਰਾਂ ਰਖਣ ਨਹੀਂ ਦਿੱਤਾ ਗਿਆ ਅਤੇ ਪ੍ਰੈਸ ਨੂੰ ਵੀ ਆਜ਼ਾਦੀ ਨਾਲ ਕੰਮ ਨਹੀਂ ਕਰਣ ਦਿੱਤਾ ਗਿਆ। ਇਸ ਭੇਦ-ਭਾਵ ਦਾ ਸ਼ਿਕਾਰ ਹੋਣ ਕਾਰਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਵਿਧਾਨ ਸਭਾ ‘ਚੋਂ ਵਾਕਆਉਟ ਕਰ ਦਿੱਤਾ।

ਉਹਨਾਂ ਨੇ ਕਿਹਾ ਕਿ- ਜੇਕਰ ਸਾਨੂੰ ਸਾਡਾ ਪੱਖ ਰੱਖਣ ਹੀ ਨਹੀਂ ਦਿੱਤਾ ਜਾ ਰਿਹਾ ਅਤੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤਾਂ ਬੇਹਤਰ ਇਹ ਹੀ ਹੈ ਕਿ ਅਸੀਂ ਵਾਕਆਉਟ ਕਰ ਜਾਈਏ, ਜਿਸ ‘ਤੋਂ ਬਾਅਦ ਫਿਰ ਦੋਵੇਂ ਪਾਰਟੀਆਂ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਅਸਲ ‘ਚ ਇਸ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਸੀ ਜੱਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਦੀ ਚੁਣੌਤੀ ਦਿੱਤੀ। ਚੁਣੌਤੀ ਦਿੰਦਿਆਂ ਬਾਦਲ ਨੇ ਕਿਹਾ ਸੀ ਕਿ ਇਹਨਾਂ ਸਮਝੌਤਿਆਂ ਦਾ ਖਰੜਾ ਡਾਕਟਰ ਮਨਮੋਹਨ ਸਿੰਘ ਸਰਕਾਰ ਵਲੋਂ ਤਿਆਰ ਕੀਤਾ ਗਿਆ ਸੀ, ਜੇਕਰ ਉਹਨਾਂ ਨੂੰ ਇਸ ਸਮਝੌਤੇ ‘ਚ ਕੋਈ ਗੜਬੜ ਲਗਦੀ ਹੈ ਤਾਂ ਉਹ ਇਸਨੂੰ ਰੱਦ ਕਰਨ। ਇਸੇ ਮਸਲੇ ‘ਤੇ ਅੱਜ ਦੋਵੇਂ ਪਾਰਟੀਆਂ ਦੇ ਪੱਖ ਸੁਣੇ ਜਾਣੇ ਸੀ, ਜਿਸ ਤੋਂ ਬਾਅਦ ਇਹ ਸੱਭ ਹੰਗਾਮਾ ਹੋਇਆ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ  ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।