ਪੰਜਾਬ ਵਿਚ ਲਾਗੂ ਨਹੀਂ ਹੋਵੇਗਾ ਸੀਏਏ, ਪੜੋ ਕੈਪਟਨ ਦਾ ਬਿਆਨ

0
486

ਚੰਡੀਗੜ. ਕੇਂਦਰ ਸਰਕਾਰ ਵੱਲੋ ਬਣਾਏ ਗਏ ਸੀਏਏ ਨੂੰ ਪੰਜਾਬ ਦੀ ਵਿਧਾਨਸਭਾ ਨੇ ਖਾਰਿਜ਼ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਧਰਮ ਨਿਰਪੱਖਤਾ ਇਸ ਦੇਸ਼ ਦੀ ਮਜ਼ਬੂਤੀ ਹੈ। ਜਦ ਵੀ ਇਸ ਨਾਲ ਛੇੜਛਾੜ ਕੀਤੀ ਜਾਏਗੀ ਨ ਸਿਰਫ ਦੇਸ਼ ਦੀ ਜਨਤਾ ਬਲਕਿ ਕਾਂਗਰਸ ਵੀ ਉਸ ਦਾ ਵਿਰੋਧ ਕਰੇਗੀ। ਭਾਜਪਾ ਅਤੇ ਇਸ ਦੇ ਸਹਿਯੋਗੀ ਗਠੱਜੋੜ ਬਿਨਾਂ ਕੁਝ ਸੋਚੇ ਸਮਝੇ ਇਸ ਦੇ ਤਾਣੇ-ਬਾਣੇ ਨੂੰ ਤਬਾਹ ਕਰਨ ਵਿਚ ਲਗੇ ਹੋਏ ਹਨ। ਐਨਡੀਏ ਅਤੇ ਉਸ ਦੇ ਸਾਥੀ ਭਾਰਤ ਦੀ ਉਸ ਵਿਵਧਤਾ ਦੀਆਂ ਜੜਾਂ ਤੇ ਹਮਲਾ ਕਰ ਰਹੇ ਹਨ ਜਿਸ ਉਪਰ ਇਸ ਦੀ ਨੀਂਵ ਰੱਖੀ ਗਈ ਹੈ।
ਪੰਜਾਬ ਦੀ ਕਾਂਗਰਸ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਾਏਏ, ਐਨਆਰਸੀ, ਐਨਆਰਪੀ ਦੇ ਮੁੱਦੇ ਤੇ ਸਦਨ ਦੀ ਭਾਵਨਾ ‘ਤੇ ਅੱਗੇ ਵਧੇਗੀ। ਮੁੱਖ ਮੰਤਰੀ ਨੇ ਹਾਲ ਹੀ ਕਿਹਾ ਸੀ ਉਹ ਭਾਰਤ ਨੂੰ ਵੰਡਨ ਵਾਲੇ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਵੇਗੀ। ਇਹ ਕਾਨੂੰਨ ਦੇਸ਼ ਦੇ ਸੰਵਿਧਾਨ ਦਾ ਉਲਘੰਗ ਕਰਦਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਸੀਏਏ ਨੂੰ ਵਾਪਸ ਲੈਣ ਦੇ ਵਿਚਾਰ ਨੂੰ ਅੱਗੇ ਲੈਕ ਜਾਣ ਦੇ ਸਦਨ ਦੇ ਇਸ ਕਦਮ ਦੀ ਪ੍ਰਸ਼ਸਾ ਕੀਤੀ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਘੱਟ ਗਿਣਤੀ ਵਾਲੇ ਪਧੱਰ ਨੂੰ ਨਾਗਰਿਕਤਾ ਦੇਣ ਦੇ ਖਿਲਾਫ ਨਹੀਂ ਹਨ ਮੁਸਲਮਾਨਾਂ ਸਮੇਤ ਕੁਝ ਧਾਰਮਿਕ ਫਿਰਕਿਆਂ ਨਾਲ ਵਿਤਕਰਾ ਕਰਨ ਦਾ ਪੂਰੀ ਤਰਾਂ ਵਿਰੋਧ ਕਰਦੇ ਹਨ। ਇਸ ਤੋ ਪਹਿਲਾਂ ਦਸੰਬਰ 2018 ਵਿਚ ਕੇਰਲਾ ਅਸਂੈਬਲੀ ਨੇ ਇਸ ਵਿਵਾਦਪੂਰਨ ਕਾਨੂੰਨ ਨੂੰ ਖਤਮ ਕਰਨ ਦੀ ਮੰਗ ਕਰਦੇ ਹੋਏ ਇਕ ਮਤਾ ਪਾਸ ਕੀਤਾ ਸੀ, ਇਹ ਕਰਨ ਵਾਲਾ ਕੇਰਲਾ ਪਹਿਲਾਂ ਰਾਜ ਬਣ ਗਿਆ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ  ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।