ਮੋਹਾਲੀ, 4 ਅਕਤੂਬਰ | ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਪੰਜਾਬ ਦੀ ਇਕ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਬਾਲੂਗੰਜ ਥਾਣੇ ‘ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਿਸ ਹੁਣ ਲੜਕੀ ਦਾ ਮੈਡੀਕਲ ਕਰਵਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ ਮੁਲਜ਼ਮ ਕਿਸੇ ਪਾਰਟੀ ਦਾ ਅਧਿਕਾਰੀ ਦੱਸਿਆ ਜਾਂਦਾ ਹੈ। ਉਹ ਹੋਟਲ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਜਦਕਿ ਪੀੜਤ ਲੜਕੀ ਪੰਜਾਬ ਦੀ ਰਹਿਣ ਵਾਲੀ ਹੈ। ਪੀੜਤਾ ਵੀ ਹੋਟਲ ਕਾਰੋਬਾਰ ਨਾਲ ਜੁੜੀ ਹੋਈ ਹੈ।
ਬਲਾਤਕਾਰ ਦੀ ਇਹ ਗੱਲ ਕੁਝ ਮਹੀਨੇ ਪੁਰਾਣੀ ਹੈ ਪਰ ਲੜਕੀ ਨੇ ਹੁਣ ਸ਼ਿਕਾਇਤ ਦਰਜ ਕਰਵਾਈ ਹੈ। ਇਸ ਲਈ ਪੁਲਿਸ ਹਰ ਪਹਿਲੂ ਨੂੰ ਦੇਖ ਕੇ ਇਸ ਮਾਮਲੇ ਵਿਚ ਅੱਗੇ ਵਧ ਰਹੀ ਹੈ, ਜਿਸ ਨੌਜਵਾਨ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ, ਉਹ ਸ਼ਿਮਲਾ ਦੇ ਖਲੀਨੀ ਦਾ ਰਹਿਣ ਵਾਲਾ ਹੈ।