ਸੈਲਫੀ ਲਈ ਪੋਜ਼ ਬਣਾ ਰਹੀਆਂ ਸੀ ਕੁੜੀਆਂ, ਮੋਬਾਇਲ ਖੋਹ ਭੱਜਿਆ ਬਾਇਕ ਸਵਾਰ; ਵੇਖੋ ਵੀਡਿਓ

0
2556

ਜਲੰਧਰ . ਇੱਕ ਅਜੀਬੋ-ਗਰੀਬ ਮਾਮਲੇ ‘ਚ ਇੱਕ ਬਾਇਕ ਸਵਾਰ ਸੈਲਫੀ ਲੈ ਰਹੀਆਂ ਦੋ ਕੁੜੀਆਂ ਦਾ ਮੋਬਾਇਲ ਹੀ ਖੋਹ ਕੇ ਭੱਜ ਗਿਆ। ਦਰਅਸਲ ਜਲੰਧਰ ‘ਚ ਦਿੱਲੀ ਦੇ ਉੱਤਰ ਨਗਰ ਦੀ ਰਹਿਣ ਵਾਲੀ ਐਸ਼ਵਰਿਆ ਜਲੰਧਰ ‘ਚ ਰਿਸ਼ਤੇਦਾਰ ਦੇ ਵਿਆਹ ਆਈ ਸੀ। ਅੱਜ ਉਹ ਇੱਕ ਨਿੱਜੀ ਹੋਟਲ ਦੇ ਬਾਹਰ ਖੜੀ ਹੋ ਕੇ ਸੈਲਫੀ ਵਾਸਤੇ ਪੋਜ਼ ਬਣਾ ਰਹੀ ਸੀ। ਜਦੋਂ ਐਸ਼ਵਰਿਆ ਸੈਲਫੀ ਲਈ ਪੋਜ਼ ਬਣਾ ਰਹੀ ਸੀ ਉਸ ਵੇਲੇ ਕਈ ਗੱਡੀਆਂ ਉੱਥੋਂ ਲੰਘ ਰਹੀਆਂ ਸਨ। ਇੰਨੇ ਨੂੰ ਇੱਕ ਬਾਇਕ ਸਵਾਰ ਆਇਆ ਅਤੇ ਬੜੇ ਅਰਾਮ ਨਾਲ ਐਸ਼ਵਰਿਆ ਹੱਥੋਂ ਮੋਬਾਇਲ ਖੋਹ ਕੇ ਚੱਲਦਾ ਬਣਿਆ।
ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ ਹੋਣ ਤੋਂ ਬਾਅਦ ਪੁਲਿਸ ਬਾਇਕ ਸਵਾਰ ਨੂੰ ਲੱਭ ਰਹੀ ਹੈ। ਪੂਰੇ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਅਰੋਪੀ ਦੀ ਪਛਾਣ ਹੋ ਸਕੇ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ  ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।