ਜਲੰਧਰ : ਗਲ਼ਤ ਸਾਈਡ ਤੋਂ ਆ ਰਹੇ ਬਾਈਕ ਸਵਾਰ ਨੀਗਰੋ ਨੇ ਐਕਟਿਵਾ ਨੂੰ ਮਾਰੀ ਟੱਕਰ, ਚਾਲਕ ਦੀ ਲੱਤ ਟੁੱਟੀ, ਮਾਸੂਮ ਬੇਟੀ ਸੀਰੀਅਸ

0
1963

ਜਲੰਧਰ ਕੈਂਟ| ਅੱਜ ਤੇਜ਼ ਰਫਤਾਰ ਬਾਈਕ ਤੇ ਐਕਟਿਵਾ ਦੀ ਰਾਮਾਮੰਡੀ ਵਿਚ ਢਿੱਲਵਾਂ ਲਾਗੇ ਖਤਰਨਾਕ ਤਰੀਕੇ ਨਾਲ ਟੱਕਰ ਹੋ ਗਈ। ਜਿਸ ਵਿਚ ਆਪਣੀ ਫੈਮਿਲੀ ਨਾਲ ਜਾ ਰਹੇ ਐਕਟਿਵਾ ਸਵਾਰ ਚਾਲਕ ਦੀ ਲੱਤ ਟੁੱਟ ਗਈ ਤੇ ਉਸਦੀ 11ਮਹੀਨਿਆਂ ਦੀ ਬੇਟੀ ਦੇ ਵੀ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ।

ਜਾਣਕਾਰੀ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਦੁਆਰਾ ਤੱਲ੍ਹਣ ਸਾਹਿਬ ਤੋਂ ਮੱਥਾ ਟੇਕ ਕੇ ਐਕਟਿਵਾ ਸਵਾਰ ਪਰਿਵਾਰ ਢਿੱਲਵਾਂ ਚੌਕ ਪਹੁੰਚਿਆਂ ਤਾਂ ਗਲਤ ਸਾਈਡ ਤੋਂ ਤੇਜ਼ ਰਫਤਾਰ ਆ ਰਹੇ ਮੋਟਰਸਾਈਕਲ ਸਵਾਰ ਨੀਗਰੋ ਨੌਜਵਾਨ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਐਕਟਿਵਾ ਚਲਾ ਰਹੇ ਸੰਜੀਵ ਕੁਮਾਰ ਦੀ ਲੱਤ ਟੁੱਟ ਗਈ ਤੇ ਸਿਰ ‘ਚ ਸੱਟ ਲੱਗ ਗਈ। ਇਸ ਦੌਰਾਨ ਐਕਟਿਵਾ ਚਾਲਕ ਸੰਜੀਵ ਕੁਮਾਰ ਦੀ 11 ਮਹੀਨਿਆਂ ਦੀ ਬੇਟੀ ਅਰਾਧਿਆ ਦੇ ਵੀ ਸਿਰ ‘ਚ ਗੰਭੀਰ ਸੱਟਾਂ ਲੱਗੀਆਂ।

ਏਐਸਆਈ ਟਹਿਲ ਸਾਬ੍ਹ ਨੇ ਦੱਸਿਆ ਕਿ ਐਕਟਿਵਾ ਚਾਲਕ ਸੰਜੀਵ ਕੁਮਾਰ ਆਪਣੀ ਪਤਨੀ ਰਚਨਾ ਤੇ ਤਿੰਨ ਬੱਚੀਆਂ, ਜਿਨ੍ਹਾਂ ਵਿਚ ਉਸਦੀਆਂ ਆਪਣੀਆਂ ਦੋ ਬੇਟੀਆਂ ਅਰਾਧਿਆ ( 11 ਮਹੀਨੇ ), ਤਨਿਸ਼ਕਾ ( 6 ਸਾਲ ) ਤੇ ਭਤੀਜੀ ਪ੍ਰਤਿਸ਼ਠਾ ( 5 ਸਾਲ ) ਸ਼ਾਮਿਲ ਸਨ, ਨਾਲ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਮੱਥਾ ਟੇਕ ਵਾਪਿਸ ਆ ਰਹੇ ਸਨ।

ਢਿੱਲਵਾਂ ਚੌਕ ਪਹੁੰਚਦਿਆਂ ਹੀ ਇਨ੍ਹਾਂ ਦੀ ਟੱਕਰ ਮੋਟਰਸਾਈਕਲ ਸਵਾਰ ਮੁਹੰਮਦ ਨਾਮਕ ਨੀਗਰੋ ਨਾਲ ਹੋ ਗਈ। ਮੋਟਰਸਾਈਕਲ ਸਵਾਰ ਨੀਗਰੋ ਮੁਹੰਮਦ ਹੁਸ਼ਿਆਰਪੁਰ ਰੋਡ ‘ਤੇ ਰੌਂਗ ਸਾਈਡ ਤੋਂ ਤੇਜ਼ ਆ ਰਿਹਾ ਸੀ ਤੇ ਮੋਟਰਸਾਈਕਲ ਕਾਬੂ ਨਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।

ਉਨ੍ਹਾਂ ਦੱਸਿਆ ਕਿ ਐਕਟਿਵਾ ਚਲਾ ਰਹੇ ਸੰਜੀਵ ਕੁਮਾਰ ਦੀ ਲੱਤ ਟੁੱਟ ਗਈ ਤੇ ਸਿਰ ‘ਚ ਵੀ ਸੱਟਾਂ ਲੱਗੀਆਂ ਅਤੇ ਉਸਦੀ 11 ਮਹੀਨਿਆਂ ਦੀ ਬੇਟੀ ਅਰਾਧਿਆ ਦੇ ਵੀ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਪਤਨੀ ਰਚਨਾ ਤੇ ਦੋ ਬੱਚੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨਜ਼ਦੀਕੀ ਜੌਹਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਸੰਜੀਵ ਕੁਮਾਰ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ ਜਦਕਿ ਬੱਚੀ ਅਰਾਧਿਆ ( 11 ਮਹੀਨੇ ) ਦੇ ਸਿਰ ਦਾ ਆਪ੍ਰੇਸ਼ਨ ਹੋਣਾ ਅਜੇ ਬਾਕੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)