ਚੰਡੀਗੜ੍ਹ| ਸੀਐੱਮ ਮਾਨ ਨੇ ਪੁਲਿਸ ਵਿਭਾਗ ਨੂੰ ਦਿੱਤੀ ਵੱਡੀ ਸੌਗਾਤ ਦਿੱਤੀ ਹੈ। ਪੁਲਿਸ ਵਿਭਾਗ ਨੂੰ 100 ਦੇ ਕਰੀਬ ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਮੁੱਖ ਮੰਤਰੀ ਨੇੇ ਕੁਝ ਦਿਨ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਪੁਲਿਸ ਜਲਦੀ ਹੀ ਦੇਸ਼ ਦੀ ਸਭ ਤੋਂ ਅਡਵਾਂਸ ਪੁਲਿਸ ਹੋਵੇਗੀ। ਇਸੇ ਦੇ ਮੱਦੇਨਜ਼ਰ ਸੀਐਮ ਨੇ ਅੱਜ ਪੁਲਿਸ ਨੂੰ ਦਿੱਤੀਆਂ 100 ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਆਧੁਨਿਕ ਹਥਿਆਰ ਵੀ ਮੁਹੱਈਆ ਕਰਵਾਏ ਗਏ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੂੰ ਸਮੇਂ ਦਾ ਹਾਣੀ ਬਣਾਉਣਾ ਜ਼ਰੂਰੀ ਹੈ। ਦੁਸ਼ਮਣਾਂ ਨੂੰ ਜਵਾਬ ਆਧੁਨਿਕ ਹਥਿਆਰਾਂ ਨਾਲ ਹੀ ਦਿੱਤਾ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਪੁਲਿਸ ਨੂੰ ਜਿਨ੍ਹਾਂ ਨਵੇਂ ਵਾਹਨਾਂ ਨਾਲ ਲੈਸ ਕੀਤਾ ਗਿਆ ਹੈ, ਉਨ੍ਹਾਂ ਵਿਚ ਮੋਬਾਈਲ ਡਾਟਾ ਤਕਨੀਕ ਵਰਤੀ ਗਈ ਹੈ।