ਚੰਡੀਗੜ੍ਹ | RDF ‘ਤੇ ਇਕ ਵਾਰ ਫਿਰ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ (RDF) ‘ਤੇ ਲਾਈ ਰੋਕ ਤੋਂ ਬਾਅਦ CM ਭਗਵੰਤ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ।
ਚਿੱਠੀ ‘ਚ ਉਨ੍ਹਾਂ ਕਿਹਾ ਕਿ RDF ਦੇ ਪੈਸੇ ਰੋਕਣਾ ਮਤਲਬ ਕਿਸਾਨਾਂ ਦੀ ਤਰੱਕੀ ਰੋਕਣਾ ਹੈ। ਕੇਂਦਰ ਵੱਲੋਂ RDF ਦੀ ਕਟੌਤੀ ਨਾਲ ਮੰਡੀਆਂ ਦੇ ਬੁਨਿਆਦੀ ਢਾਂਚੇ ‘ਤੇ ਆਰਥਿਕ ਅਸਰ ਪਏਗਾ।