ਜਲੰਧਰ ‘ਚ ਦੇਹ ਵਪਾਰ ਦਾ ਪਰਦਾਫਾਸ਼ : ਇਲਾਕੇ ਦੇ ਲੋਕਾਂ ਨੇ ਬੜਾ ਸਮਝਾਇਆ ਸੀ ਪਰ ਆਖਿਰ ਛਿੱਤਰ ਖਾ ਕੇ ਹੀ ਟਲ਼ੇ

0
749

ਜਲੰਧਰ| ਜਲੰਧਰ ਦੇ ਇਕ ਇਲਾਕੇ ਵਿਚ ਦੇਹ ਵਪਾਰਾ ਦਾ ਧੰਦਾ ਇਕ ਮਹਿਲਾ ਵਲੋਂ ਸਾਥੀ ਨਾਲ ਮਿਲ ਕੇ ਲੰਮੇ ਸਮੇਂ ਤੋਂ ਚਲਾਇਆ ਜਾ ਰਿਹਾ ਸੀ। ਤੰਗ ਆਏ ਮੁਹੱਲਾ ਵਾਸੀਆਂ ਨੇ ਅੱਡੇ ਦੀ ਸੰਚਾਲਕਾ, ਦੋ ਹੋਰ ਔਰਤਾਂ ਤੇ ਇਕ ਵਿਅਕਤੀ ਦੀ ਖੂਬ ਛਿੱਤਰ ਪਰੇਡ ਕੀਤੀ ਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ।
ਮਾਮਲਾ ਜਲੰਧਰ ਦੇ ਨੰਗਲ ਸਲੇਮਪੁਰ ਰੋਡ ਉਤੇ ਸਥਿਤ ਸ਼ੇਰਪੁਰ ਕਾਲੋਨੀ ਦੇ ਰਿਹਾਇਸ਼ੀ ਇਲਾਕੇ ਦਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਲੰਘੇ ਸਾਲ ਵੀ ਇਸ ਕੋਠੇ ਖਿਲਾਫ ਮੁਜ਼ਾਹਰਾ ਕੀਤਾ ਸੀ। ਉਸ ਸਮੇਂ ਮੁਲਜ਼ਮਾਂ ਨੇ ਵਾਅਦਾ ਕੀਤਾ ਸੀ ਕਿ ਉਹ ਇਹ ਗੰਦਾ ਕੰਮ ਛੱਡ ਦੇਣਗੇ ਪਰ ਅਜਿਹਾ ਹੋਇਆ ਨਹੀਂ। ਇਸ ਕਾਰਨ ਮੁਹੱਲਾ ਵਾਸੀਆਂ ਨੂੰ ਇਕੱਠੇ ਹੋ ਕੇ ਇਹ ਕਦਮ ਚੁੱਕਣਾ ਪਿਆ।
ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਇਲਾਕੇ ਵਿਚ ਗੰਦਾ ਕੰਮ ਨਹੀਂ ਚੱਲਣ ਦੇਣਗੇ। ਉਨ੍ਹਾਂ ਦੇ ਬੱਚਿਆਂ ਉਤੇ ਇਸਦਾ ਮਾੜਾ ਅਸਰ ਪੈਂਦਾ ਹੈ। ਸੂਚਨਾ ਦੇਣ ਉਤੇ ਪਹੁੰਚੀ ਥਾਣਾ ਮਕਸੂਦਾਂ ਦੀ ਪੁਲਿਸ ਨੇ ਅੱਡੇ ਦਾ ਸੰਚਾਲਕਾ, ਦੋ ਹੋਰ ਮਹਿਲਾਵਾਂ ਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ।