ਮੋਗਾ – ਫੈਕਟਰੀ ‘ਚ 18 ਫੀਟ ਡੂੰਘੀ ਖੂਹੀ ਦੀ ਸਫ਼ਾਈ ਕਰਦੇ 3 ਮਜ਼ਦੂਰਾਂ ਦੀ ਗੈਸ ਚੜ੍ਹਨ ਨਾਲ ਮੌਤ

0
1273

ਸ੍ਰੀ ਮੁਕਤਸਰ ਸਾਹਿਬ . ਕਸਬਾ ਕੋਟ ਈਸੇ ਖਾਂ ਅਧੀਨ ਪੈਂਦੇ ਚੀਮਾ ਪਿੰਡ ਨੇੜੇ ਸਥਿਤ ਇੱਕ ਫੈਕਟਰੀ ਵਿੱਚ 3 ਮਜ਼ਦੂਰਾਂ ਦੀ ਗੈਸ ਚੜਨ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੋਤ ਫੈਕਟਰੀ ਵਿੱਚ ਸਥਿਤ 18 ਫੀਟ ਡੂੰਘੀ ਖੂਹੀ ਦੀ ਸਫ਼ਾਈ ਕਰਨ ਦੌਰਾਨ ਹੋਈ। ਮਰਨ ਵਾਲਿਆਂ ਵਿੱਚ ਦੋ ਸਕੇ ਭਰਾ ਸਨ। ਪੁਲਿਸ ਨੇ ਲਾਸ਼ਾਂ ਕਬਜ਼ੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ।

ਐਸਪੀ ਹਰਿੰਦਰਪਾਲ ਸਿੰਘ ਪਰਮਾਰ ਮੁਤਾਬਿਕ ਜਾਂਚ ਵਿੱਚ ਪਤਾ ਲੱਗਾ ਹੈ ਕਿ ਫੀਡ ਫੈਕਟਰੀ ਅੰਦਰ ਬਣੀ ਇੱਕ 18 ਫੁੱਟ ਦੀ ਖੂਹੀ ਦੀ ਸਫਾਈ ਕਰਨ ਲਈ ਤਿੰਨ ਮਜ਼ਦੂਰ ਬਾਹਰੋਂ ਬੁਲਾਏ ਗਏ ਸਨ। ਇੱਕ ਮਜ਼ਦੂਰ ਜਦੋਂ ਸਫਾਈ ਕਰਨ ਲਈ ਖੂਹੀ ਵਿੱਚ ਉਤਰਿਆ ਤਾਂ ਉਹ ਅੰਦਰ ਹੀ ਰਹਿ ਗਿਆ। ਇਸ ਤੋਂ ਬਾਅਦ ਬਾਹਰ ਖੜ੍ਹੇ ਦੋ ਮਜ਼ਦੂਰ ਜਦੋਂ ਉਸ ਨੂੰ ਬਚਾਉਣ ਲਈ ਗਏ ਤਾਂ ਉਹ ਵੀ ਤਿੰਨੋਂ ਬਾਹਰ ਨਹੀਂ ਆਏ। ਗੈਸ ਚੜਨ ਨਾਲ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਰਫਿਊ ਕਾਰਨ ਫੈਕਟਰੀ ਅੰਦਰ ਸਿਰਫ ਚਾਰ ਪੰਜ ਮਜ਼ਦੂਰ ਹੀ ਕੰਮ ਕਰ ਰਹੇ ਸਨ। ਤਿੰਨਾਂ ਮਜ਼ਦੂਰਾਂ ਕੋਲ ਕਰਫਿਊ ‘ਚ ਕੰਮ ਕਰਨ ਲਈ ਪਰਮਿਸ਼ਨ ਸੀ। ਕੋਟ ਈਸੇ ਖਾਂ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਦੋ ਖੋਸਾ ਕੋਟਲਾ ਪਿੰਡ ਨਾਲ ਸਬੰਧਿਤ ਸਕੇ ਭਰਾ ਦੱਸੇ ਜਾ ਰਹੇ ਹਨ, ਜਦਕਿ ਤੀਜਾ ਮਜ਼ਦੂਰ ਪਿੰਡ ਨਸੀਰਪੁਰ ਜਾਨੀਆ ਦਾ ਰਹਿਣ ਵਾਲਾ ਹੈ। ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।