ਕੋਰੋਨਾ ਦਾ ਖੌਫ਼ : ਫਗਵਾੜਾ ‘ਚ ਮਹਿਲਾ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

0
436

ਫਗਵਾੜਾ. ਕਰੋਨਾਵਾਇਰਸ ਦਾ ਖੌਫ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਲੋਕਾਂ ਵਲੋਂ ਆਏ ਦਿਨ ਖੁਦਕੁਸ਼ੀ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਰੋਨਾਵਾਇਰਸ ਦੇ ਡਰ ਕਾਰਨ ਅੱਜ ਫਗਵਾੜਾ ਵਿਖੇ ਇੱਕ ਮਹਿਲਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਬੀਤੇ ਦਿਨੀ ਕੋਰੋਨਾ ਦੇ ਡਰੋਂ ਹੀ ਅੰਮ੍ਰਿਤਸਰ ‘ਚ ਪਤੀ-ਪਤਨੀ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ।

ਜਾਣਕਾਰੀ ਮੁਤਾਬਿਕ ਅੱਜ ਹੁਸ਼ਿਆਰਪੁਰ ਰੋਡ ‘ਤੇ ਸਥਿਤ ਖੁਰਮਪੁਰ ਪਿੰਡ ਵਿਖੇ 65 ਸਾਲਾ ਬਜੁਰਗ ਮਹਿਲਾ ਨੇ ਕੋਰੋਨਾ ਦੇ ਡਰ ਕਰਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਔਰਤ ਦੀ ਪਛਾਣ ਸੰਤੋਖ ਕੌਰ ਪਤਨੀ ਸਵ. ਸੁਰਿੰਦਰ ਸਿੰਘ ਦੇ ਤੌਰ ਤੇ ਹੋਈ ਹੈ। ਔਰਤ ਨੂੰ ਗਲਾ ਖਰਾਬ ਹੋਣ ਦੇ ਨਾਲ-ਨਾਲ ਖੰਘ ਦੀ ਵੀ ਸ਼ਿਕਾਇਤ ਸੀ ਅਤੇ ਸ਼ਨੀਵਾਰ ਉਹ ਹਸਪਤਾਲ ਤੋਂ ਦਵਾਈ ਲੈ ਕੇ ਆਈ ਸੀ। ਔਰਤ ਦੇ ਮਨ ‘ਚ ਇਹ ਡਰ ਪੈਦਾ ਹੋ ਗਿਆ ਸੀ ਕਿ ਕਿਤੇ ਸ਼ਾਇਦ ਉਸਨੂੰ ਕੋਰੋਨਾ ਤਾਂ ਨੀ ਹੋ ਗਿਆ, ਜਿਸ ਕਾਰਨ ਅੱਜ ਉਸਨੇ ਕਣਕ ਵਾਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ।

ਥਾਣਾ ਸਦਰ ਮੁਖੀ ਅਮਰਜੀਤ ਸਿੰਘ ਮੁਤਾਬਿਕ ਸੁਸਾਇਡ ਨੋਟ ਬਰਾਮਦ ਹੋਇਆ ਹੈ, ਜਿਸ ‘ਚ ਉਸਨੇ ਆਪਣੀ ਮੌਤ ਦੀ ਜ਼ਿੰਮੇਵਾਰੀ ਖੁਦ ਲਈ ਹੈ। ਕਿਸੇ ਨੂੰ ਆਪਣੀ ਮੌਤ ਦਾ ਦੋਸ਼ੀ ਨਹੀਂ ਠਹਿਰਾਇਆ

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।